ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਡੀਐੱਸ ਜਨਰਲ ਅਨਿਲ ਚੌਹਾਨ ਵੱਲੋਂ ਜੰਮੂ ਦਾ ਦੌਰਾ

08:36 AM Jun 18, 2024 IST

ਜੰਮੂ, 17 ਜੂਨ
ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਅੱਜ ਖੇਤਰ ਵਿਚ ਸੁਰੱਖਿਆ ਸਥਿਤੀ ਅਤੇ ਮੁਹਿੰਮ ਸਬੰਧੀ ਤਿਆਰੀਆਂ ਦੀ ਸਮੀਖਿਆ ਲਈ ਜੰਮੂ ਦੇ ਇਕ ਦਿਨ ਦੇ ਦੌਰੇ ’ਤੇ ਪਹੁੰਚੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸਾਲਾਨਾ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ ਸੀ, ਜਿਸ ਦੇ ਤੁਰੰਤ ਬਾਅਦ ਜਨਰਲ ਚੌਹਾਨ ਜੰਮੂ ਦੇ ਦੌਰੇ ’ਤੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੀਡੀਐੱਸ ਚੌਹਾਨ ਨਾਗਰੋਟਾ ਵਿੱਚ 16 ਕੋਰ ਦਫ਼ਤਰ ਪੁੱਜੇ, ਜਿੱਥੇ ਉਨ੍ਹਾਂ ਜੰਮੂ ਅਤੇ ਊਧਮਪੁਰ ਇਲਾਕੇ ਵਿੱਚ ਸੁਰੱਖਿਆ ਸਥਿਤੀ ਅਤੇ ਸੁਰੱਖਿਆ ਬਲਾਂ ਦੀ ਮੁਹਿੰਮ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਫ਼ੌਜ ਅਤੇ ਹਵਾਈ ਸੈਨਾ ਵੱਲੋਂ ਮਿਲ ਕੇ ਚਲਾਈ ਮੁਹਿੰਮ ਲਈ ਵਧਾਈ ਦਿੱਤੀ। ਉਨ੍ਹਾਂ ਨੂੰ ਉੱਤਰੀ ਸੈਨਾ ਕਮਾਂਡਰ ਅਤੇ ਜਨਰਲ ਆਫਿਸਰ ਕਮਾਂਡਿੰਗ (ਜੀਓਸੀ) ਸਣੇ ਸੈਨਾ ਦੇ ਸਿਖਰਲੇ ਕਮਾਂਡਰਾਂ ਨੇ ਸੁਰੱਖਿਆ ਪ੍ਰਬੰਧਾਂ ਅਤੇ ਹੋਰ ਸਾਜ਼ੋ-ਸਾਮਾਨ ਬਾਰੇ ਜਾਣਕਾਰੀ ਦਿੱਤੀ।
ਜੰਮੂ ਖੇਤਰ ਵਿੱਚ ਵਧਦੇ ਅਤਿਵਾਦ ਨਾਲ ਮਜ਼ਬੂਤੀ ਨਾਲ ਨਜਿੱਠਣ ਨੂੰ ਲੈ ਕੇ ਰਣਨੀਤੀ ਤਿਆਰ ਕਰਨ ਲਈ ਵੱਖ ਵੱਖ ਪੱਧਰਾਂ ’ਤੇ ਲਗਾਤਾਰ ਸੁਰੱਖਿਆ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ ਹਨ। ਅਤਿਵਾਦੀਆਂ ਨੇ ਪਿਛਲੇ ਹਫ਼ਤੇ ਚਾਰ ਦੇ ਦੌਰਾਨ ਜੰਮੂ ਕਸ਼ਮੀਰ ਦੇ ਰਿਆਸੀ, ਕਠੂਆ ਅਤੇ ਡੋਡਾ ਜ਼ਿਲ੍ਹੇ ਦੇ ਚਾਰ ਸਥਾਨ ’ਤੇ ਹਮਲੇ ਕੀਤੇ ਸੀ, ਜਿਨ੍ਹਾਂ ਵਿੱਚ ਨੌਂ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ। ਇਸ ਤੋਂ ਇਲਾਵਾ ਹਮਲਿਆਂ ਵਿੱਚ ਸੱਤ ਸੁਰੱਖਿਆ ਕਰਮੀ ਅਤੇ ਕਈ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ। ਕਠੂਆ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਸ਼ੱਕੀ ਪਾਕਿਸਤਾਨੀ ਅਤਿਵਾਦੀ ਵੀ ਮਾਰੇ ਗਏ। -ਪੀਟੀਆਈ

Advertisement

Advertisement