For the best experience, open
https://m.punjabitribuneonline.com
on your mobile browser.
Advertisement

ਸੀਬੀਆਈ ਵੱਲੋਂ ਦਿੱਲੀ ਦੇ ਇੰਜਨੀਅਰ ਦੇ ਟਿਕਾਣੇ ’ਤੇ ਛਾਪਾ

08:34 AM Sep 10, 2024 IST
ਸੀਬੀਆਈ ਵੱਲੋਂ ਦਿੱਲੀ ਦੇ ਇੰਜਨੀਅਰ ਦੇ ਟਿਕਾਣੇ ’ਤੇ ਛਾਪਾ
ਸੀਬੀਆਈ ਵੱਲੋਂ ਦਿੱਲੀ ਦੇ ਵਾਤਾਵਰਨ ਇੰਜਨੀਅਰ ਦੇ ਟਿਕਾਣੇ ਤੋਂ ਜ਼ਬਤ ਕੀਤੀ ਗਈ ਰਕਮ। -ਫੋਟੋ: ਏਐਨਆਈ
Advertisement

ਮਨਧੀਰ ਦਿਓਲ
ਨਵੀਂ ਦਿੱਲੀ, 9 ਸਤੰਬਰ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਸੀਨੀਅਰ ਵਾਤਾਵਰਨ ਇੰਜਨੀਅਰ ਮੁਹੰਮਦ ਆਰਿਫ਼ ਦੇ ਘਰ ਛਾਪਾ ਮਾਰ ਕੇ 2.39 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।
ਸੀਬੀਆਈ ਬੁਲਾਰੇ ਨੇ ਅੱਜ ਦੱਸਿਆ ਕਿ ਇਸ ਤੋਂ ਪਹਿਲਾਂ ਆਰਿਫ਼ ਨੂੰ 91,500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸੀਨੀਅਰ ਇੰਜਨੀਅਰ ਆਰਿਫ਼ ਅਤੇ ਰਿਸ਼ਵਤ ਦੇਣ ਵਾਲੇ ਕਿਸ਼ਲਯ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਲਈ ਲੋੜੀਂਦੀ ਰਸਮੀ ਕਾਰਵਾਈ ਕੀਤੀ ਜਾ ਰਹੀ ਹੈ। ਸੀਬੀਆਈ ਨੇ ਆਰਿਫ, ਕਿਸ਼ਲਯ ਸ਼ਰਨ, ਉਸ ਦੇ ਪਿਤਾ ਤੇ ਵਿਚੋਲੀਏ ਭਗਵਤ ਸ਼ਰਨ ਸਿੰਘ ਤੋਂ ਇਲਾਵਾ ਦੋ ਵਪਾਰੀਆਂ ਰਾਮ ਇਲੈਕਟਰੋਪਲੇਟਰਜ਼ ਦੇ ਮਾਲਕ ਰਾਜ ਕੁਮਾਰ ਚੁਘ ਅਤੇ ਐੱਮਵੀਐੱਮ ਦੇ ਗੋਪਾਲ ਨਾਥ ਕਪੂਰੀਆ ਖ਼ਿਲਾਫ਼ 8 ਸਤੰਬਰ ਨੂੰ ਕੇਸ ਦਰਜ ਕੀਤਾ ਸੀ। ਕੇਂਦਰੀ ਏਜੰਸੀ ਨੇ ਦੋਸ਼ ਲਾਇਆ ਕਿ ਆਰਿਫ਼ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਕੋਲੋਂ ਮਨਜ਼ੂਰੀਆਂ ਨਵਿਆਉਣ ਬਦਲੇ ਨਿੱਜੀ ਕੰਪਨੀਆਂ ਤੋਂ ਰਿਸ਼ਵਤ ਲੈਣ ਦੀ ਭ੍ਰਿਸ਼ਟ ਕਾਰਵਾਈ ਵਿੱਚ ਸ਼ਾਮਲ ਸੀ।
ਏਜੰਸੀ ਮੁਤਾਬਕ, ਉਸ ਨੇ ਕਥਿਤ ਤੌਰ ’ਤੇ ਭਗਵਤ ਸ਼ਰਨ ਸਿੰਘ ਨਾਲ ਸਾਜ਼ਿਸ਼ ਘੜੀ, ਜਿਸ ਨੇ ਡੀਪੀਸੀਸੀ ਨਾਲ ਸਬੰਧਤ ਮਾਮਲਿਆਂ ਵਿੱਚ ਕੰਪਨੀਆਂ ਲਈ ਵਿਚੋਲੀਏ ਅਤੇ ਸਲਾਹਕਾਰ ਵਜੋਂ ਕੰਮ ਕੀਤਾ। ਸੀਬੀਆਈ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਕਿ ਵਿਚੋਲੀਆ ਕਥਿਤ ਤੌਰ ’ਤੇ ਆਰਿਫ਼ ਦੇ ਨਿਰਦੇਸ਼ ’ਤੇ ਕੰਪਨੀਆਂ ਕੋਲੋਂ ਰਿਸ਼ਵਤ ਦੀ ਰਕਮ ਇਕੱਠੀ ਕਰ ਕੇ ਉਸ ਨੂੰ ਸੌਂਪਦਾ ਸੀ। ਸੰਘੀ ਏਜੰਸੀ ਨੇ ਦੋਸ਼ਾਂ ਦੀ ਜਾਂਚ ਕੀਤੀ ਅਤੇ ਜਾਲ ਵਿਛਾ ਕੇ ਆਰਿਫ਼ ਅਤੇ ਕਿਸ਼ਲਯ ਸ਼ਰਨ ਸਿੰਘ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ।

Advertisement
Advertisement
Tags :
Author Image

joginder kumar

View all posts

Advertisement