ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਬੀਆਈ, ਈਡੀ ਤੇ ਪੁਲੀਸ ਲੋਕਾਂ ਨੂੰ ਵੀਡੀਓ ਕਾਲਾਂ ਉੱਤੇ ਗ੍ਰਿਫ਼ਤਾਰ ਨਹੀਂ ਕਰਦੀ: ਆਈ4ਸੀ

07:10 AM Oct 07, 2024 IST

ਨਵੀਂ ਦਿੱਲੀ, 6 ਅਕਤੂਬਰ
ਇੰਡੀਅਨ ਸਾਈਬਰ ਕਰਾਈਮ ਕੋਆਰਡੀਨੇਸ਼ਨ ਸੈਂਟਰ (ਆਈ4ਸੀ) ਨੇ ਦੇਸ਼ ਵਿਚ ‘ਡਿਜੀਟਲ ਗ੍ਰਿਫ਼ਤਾਰੀ’ ਦੇ ਨਾਂ ਉੱਤੇ ਹੋ ਰਹੀਆਂ ਠੱਗੀਆਂ ਦਰਮਿਆਨ ਇਕ ਐਡਵਾਈਜ਼ਰੀ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਸੀਬੀਆਈ, ਪੁਲੀਸ, ਕਸਟਮਜ਼, ਈਡੀ ਜਾਂ ਜੱਜ ਵੀਡੀਓ ਕਾਲਾਂ ਜ਼ਰੀਏ ਲੋਕਾਂ ਨੂੰ ਗ੍ਰਿਫ਼ਤਾਰ ਨਹੀ ਕਰਦੇ। ਸੰਘੀ ਸਾਈਬਰ ਸੁਰੱਖਿਆ ਏਜੰਸੀ ਨੇ ‘ਡਿਜੀਟਲ ਗ੍ਰਿਫ਼ਤਾਰੀ’ ਨਾਲ ਜੁੜੇ ਕੇਸਾਂ ਨੂੰ ਘੁਟਾਲਾ ਕਰਾਰ ਦਿੰਦਿਆਂ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਇੰਟਰਨੈੱਟ ਦੀ ਵਰਤੋਂ ਨਾਲ ਹੁੰਦੇ ਅਪਰਾਧਾਂ ਦੇ ਜਾਲ ਵਿਚ ਨਾ ਫਸਣ। ਸ਼ਨਿੱਚਰਵਾਰ ਨੂੰ ਜਾਰੀ ਐਡਵਾਈਜ਼ਰੀ ਵਿਚ ਕਿਹਾ ਗਿਆ, ‘‘ਘਬਰਾਉਣ ਦੀ ਲੋੜ ਨਹੀਂ, ਚੌਕਸ ਰਹੋ। ਸੀਬੀਆਈ/ਪੁਲੀਸ/ਕਸਟਮ/ਈਡੀ/ਜੱਜ ਤੁਹਾਨੂੰ ਵੀਡੀਓ ਕਾਲ ’ਤੇ ਗ੍ਰਿਫ਼ਤਾਰ ਨਹੀਂ ਕਰਦੇ। ਐਡਵਾਈਜ਼ਰੀ ਵਿੱਚ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਵਟਸਐਪ ਅਤੇ ਸਕਾਈਪ ਦੇ ਲੋਗੋ ਨੂੰ ਦਰਸਾਉਂਦਿਆਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਜਿਹੇ ਪਲੈਟਫਾਰਮਾਂ ਦੀ ਵਰਤੋਂ ਕਰਕੇ ਘੁਟਾਲਿਆਂ ਲਈ ਕਾਲਾਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਨੇ ਬੀਤੇ ਵਿਚ ਕਿਹਾ ਸੀ ਕਿ ਉਹ ਅਜਿਹੇ ਅਪਰਾਧਾਂ ਖਿਲਾਫ਼ ਯੂਜ਼ਰਜ਼ ਨੂੰ ਵਧੇਰੇ ਸੁਰੱਖਿਆ ਮੁਹੱਈਆ ਕਰਵਾਉਣ ਲਈ ਸਾਈਬਰ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰ ਰਹੇ ਹਨ। ਆਈ4ਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਰਾਧਾਂ ਬਾਰੇ ਕੇਂਦਰੀ ਹੈਲਪਲਾਈਨ ਨੰਬਰ 1930 ਜਾਂ ਵੈੱਬਸਾਈਟ www.cybercrime.gov.in ਉੱਤੇ ਰਿਪੋਰਟ ਕਰਨ। ਡਿਜੀਟਲ ਗ੍ਰਿਫ਼ਤਾਰੀ ਸਾਈਬਰ ਕਰਾਈਮ ਤਕਨੀਕ ਨੂੰ ਦਿੱਤਾ ਗਿਆ ਹੈ ਨਾਮ ਹੈ, ਜਿੱਥੇ ਜਾਅਲਸਾਜ਼ ਇਕ ਵਿਅਕਤੀ ਨੂੰ ਐੱਸਐੱਮਐੱਸ ਜਾਂ ਵੀਡੀਓ ਕਾਲ ਕਰਕੇ ਖ਼ੁਦ ਨੂੰ ਕਾਨੂੰਨ ਏਜੰਸੀਆਂ ਦਾ ਅਧਿਕਾਰੀ ਦੱਸ ਕੇ ਦਾਅਵਾ ਕਰਦੇ ਹਨ ਕਿ ਕਿਸੇ ਵਿਅਕਤੀ ਵਿਸ਼ੇਸ਼ ਜਾਂ ਉਨ੍ਹਾਂ ਦੇ ਕਿਸੇ ਨੇੜਲੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਤਫ਼ਤੀਸ਼ੀ ਏਜੰਸੀ ਨੇ ਅਪਰਾਧਿਕ ਸਰਗਰਮੀ ਜਿਵੇਂ ਨਸ਼ਾ ਤਸਕਰੀ ਜਾਂ ਮਨੀ ਲਾਂਡਰਿੰਗ ਤਹਿਤ ਗ੍ਰਿਫਤਾਰ ਕੀਤਾ ਹੈ। ਮਗਰੋਂ ਇਹ ਜਾਅਲਸਾਜ਼ ਪੀੜਤ ਨੂੰ ਇਸ ਮੁਸੀਬਤ ’ਚੋਂ ਕੱਢਣ ਲਈ ਆਨਲਾਈਨ ਪੈਸੇ ਮੰਗਦੇ ਹਨ। -ਪੀਟੀਆਈ

Advertisement

Advertisement