ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੈਟਰਨਰੀ ਅਫਸਰ ਦੇ ਜੁਆਇਨ ਨਾ ਕਰਨ ’ਤੇ ਭੜਕੇ ਪਸ਼ੂ ਪਾਲਕ

10:05 AM Aug 26, 2024 IST
ਪੱਖੋ ਕਲਾਂ ਪਸ਼ੂ ਹਸਪਤਾਲ ਅੱਗੇ ਨਾਅਰੇਬਾਜ਼ੀ ਕਰਦੇ ਹੋਏ­ ਕਿਸਾਨ ਆਗੂ।

ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 25 ਅਗਸਤ
ਨੇੜਲੇ ਪਿੰਡ ਪੱਖੋ ਕਲਾਂ ਦੇ ਸਿਵਲ ਪਸ਼ੂ ਹਸਪਤਾਲ ਵਿੱਚ ਪਿਛਲੇ ਇੱਕ ਦਹਾਕੇ ਤੋਂ ਵੈਟਰਨਰੀ ਅਫਸਰ ਦੀ ਖਾਲੀ ਅਸਾਮੀ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਯਤਨਾਂ ਸਦਕਾ ਭਰੀ ਗਈ ਹੈ ਪਰ ਬਰਨਾਲਾ ਤੋਂ ਬਦਲੀ ਹੋ ਕੇ ਆਈ ਵੈਟਰਨਰੀ ਅਫਸਰ ਨੇ ਹਫਤਾ ਬੀਤ ਜਾਣ ਤੇ ਵੀ ਅਹੁਦਾ ਨਹੀਂ ਸੰਭਾਲਿਆ। ਇਸ ਕਰਕੇ ਪਸ਼ੂ ਪਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਉਧਰ ਬੀਕੇਯੂ (ਸਿੱਧੂਪੁਰ) ਦੇ ਆਗੂ ਜਗਜੀਤ ਸਿੰਘ ਜੱਗਾ, ਗੁਰਪ੍ਰੀਤ ਸਿੰਘ ਗੋਪਾ, ਬੀਕੇਯੂ (ਕਾਦੀਆਂ) ਦੇ ਇਕਾਈ ਪ੍ਰਧਾਨ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਖੇਤਰ ਦੇ ਪਿੰਡਾਂ ਵਿੱਚ ਪਿਛਲੇ ਸਾਲ ਆਈ ਭਿਆਨਕ ਬਿਮਾਰੀ ਕਾਰਨ ਸੈਂਕੜੇ ਪਸ਼ੂ ਪ੍ਰਭਾਵਿਤ ਹੋਏ ਸਨ ਅਤੇ ਇਨ੍ਹਾਂ ਪਿੰਡਾਂ ਵਿੱਚ ਇਕ ਵੀ ਵੈਟਰਨਰੀ ਅਫਸਰ ਨਾ ਹੋਣ ਦਾ ਪਸ਼ੂ ਪਾਲਕਾਂ ਨੂੰ ਵੱਡਾ ਖਮਿਆਜ਼ਾ ਭੁਗਤਣਾ ਪਿਆ ਸੀ। ਲੋਕਾਂ ਦੀ ਮੰਗ ਹੈ ਕਿ ਅਧਿਕਾਰੀ ਦੀ ਜਲਦੀ ਜੁਆਇਨਿੰਗ ਕਰਵਾਈ ਜਾਵੇ। ਸੂਤਰਾਂ ਅਨੁਸਾਰ ਪ੍ਰਸੋਨਲ ਵਿਭਾਗ ਵੱਲੋਂ ਆਮ ਬਦਲੀਆਂ ਦੀ ਤਰੀਕ ਵਿੱਚ ਕੀਤੇ ਵਾਧੇ ਤੋਂ ਬਾਅਦ ਇਹ ਅਧਿਕਾਰੀ ਬਦਲੀ ਰੁਕਵਾਉਣ ਦੀ ਫਿਰਾਕ ਵਿੱਚ ਹੈ ਜਿਸ ਕਾਰਨ ਇਸ ਅਧਿਕਾਰੀ ਨੇ ਦੋ ਵਾਰ ਮੈਡੀਕਲ ਛੁੱਟੀ ਲੈ ਲਈ ਹੈ ਤੇ ਜੁਆਇਨ ਕਰਨ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਇਸ ਅਧਿਕਾਰੀ ਨੇ ਜਲਦੀ ਅਹੁਦਾ ਨਾ ਸੰਭਾਲਿਆ ਤਾਂ ਧਰਨਾ ਲਗਾ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਲੋਕ ਸੇਖਰ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਉਹ ਇਸ ਮਸਲੇ ਨੂੰ ਚੈੱਕ ਕਰਨ ਉਪਰੰਤ ਹੀ ਕੋਈ ਟਿੱਪਣੀ ਕਰਨਗੇ।

Advertisement

Advertisement
Advertisement