For the best experience, open
https://m.punjabitribuneonline.com
on your mobile browser.
Advertisement

ਚਾਕੂ ਮਾਰ ਕੇ ਨਗਦੀ ਖੋਹੀ

06:41 AM Jul 25, 2024 IST
ਚਾਕੂ ਮਾਰ ਕੇ ਨਗਦੀ ਖੋਹੀ
Advertisement

ਪੱਤਰ ਪ੍ਰੇਰਕ
ਪੰਚਕੂਲਾ, 24 ਜੁਲਾਈ
ਪੰਚਕੂਲਾ ਦੇ ਸੈਕਟਰ-5 ਵਿੱਚ ਪੈਦਲ ਜਾ ਰਹੇ ਵਿਅਕਤੀ ਨੂੰ ਚਾਕੂ ਮਾਰ ਕੇ ਮੋਟਰਸਾਈਕਲ ਸਵਾਰ ਵਿਅਕਤੀ 620 ਰੁਪਏ ਖੋਹ ਕੇ ਫ਼ਰਾਰ ਹੋ ਗਏ। ਸੈਕਟਰ-5 ਥਾਣੇ ਦੀ ਪੁਲੀਸ ਨੇ ਜ਼ਖ਼ਮੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਚਾਕੂ ਮਾਰਨ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਧੰਨ ਬਹਾਦਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਸੈਕਟਰ-5 ਦੇ ਇੱਕ ਰੇਸਤਰਾਂ ਵਿੱਚ ਕੁੱਕ ਦਾ ਕੰਮ ਕਰਦਾ ਹੈ। ਬੀਤੀ ਰਾਤ ਕਰੀਬ 11 ਵਜੇ ਉਹ ਜਦੋਂ ਘਰ ਆ ਰਿਹਾ ਸੀ ਤਾਂ ਵਿਸ਼ਾਲ ਮੈਗਾ ਮਾਰਟ ਨੇੜੇ ਤਿੰਨ ਜਣੇ ਮੋਟਰਸਾਈਕਲ ਸਣੇ ਖੜ੍ਹੇ ਸਨ। ਉਨ੍ਹਾਂ ਵਿੱਚੋਂ ਦੋ ਜਣੇ ਉਸ ਦਾ ਬਟੂਆ ਮੰਗਣ ਲੱਗੇ। ਇਨਕਾਰ ਕਰਨ ’ਤੇ ਉਨ੍ਹਾਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਬਟੂਆ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਜ਼ਖ਼ਮੀ ਨੂੰ ਸੈਕਟਰ-6 ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਉਸ ਦੇ ਦੱਸਿਆ ਕਿ ਬਟੂਏ ਵਿੱਚ 620 ਰੁਪਏ ਅਤੇ ਆਧਾਰ ਕਾਰਡ ਸੀ।

Advertisement
Advertisement
Author Image

Advertisement