ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਨਕਦੀ ਚੋਰੀ

08:57 PM Jun 23, 2023 IST

ਪੱਤਰ ਪ੍ਰੇਰਕ

Advertisement

ਕਾਲਾਂਵਾਲੀ, 8 ਜੂਨ

ਪਿੰਡ ਬੜਾਗੁੜ੍ਹਾ ਵਿੱਚ ਦੇਰ ਰਾਤ ਚੋਰਾਂ ਨੇ 3 ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਸੂਚਨਾ ਤੋਂ ਬਾਅਦ ਥਾਣਾ ਬੜਾਗੁੜ੍ਹਾ ਦੀ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ‘ਚ ਦੁਕਾਨਦਾਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਬੜਾਗੁੜ੍ਹਾ ‘ਚ ਨਿਊ ਖੇਤੀ ਸੇਵਾ ਕੇਂਦਰ ਨਾਮ ਦੀ ਦੁਕਾਨ ਹੈ, ਜਿਸ ਦਾ ਸ਼ਟਰ ਤੋੜ ਕੇ ਚੋਰ ਕਰੀਬ 11 ਹਜ਼ਾਰ ਰੁਪਏ ਦੀ ਨਕਦੀ ਲੈ ਗਏ। ਇਕ ਹੋਰ ਮਾਮਲੇ ਤਨੇਜਾ ਕਿਰਿਆਨਾ ਸਟੋਰ ਦੇ ਮਾਲਿਕ ਅਰਜੁਨ ਦਾਸ ਨੇ ਦੱਸਿਆ ਕਿ ਸਵੇਰੇ ਲੋਕਾਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਖੁੱਲ੍ਹਾ ਹੈ। ਦੁਕਾਨਦਾਰ ਅਨੁਸਾਰ ਚੋਰਾਂ ਨੇ ਗੱਲੇ ਵਿੱਚ ਰੱਖੀ 6-7 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਗੁਲਾਬ ਕਿਰਿਆਨਾ ਸਟੋਰ ਦੇ ਮਾਲਕ ਬਾਬੂ ਚੰਦ ਨੇ ਦੱਸਿਆ ਕਿ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਦੁਕਾਨ ‘ਤੇ ਪੁੱਜੇ ਤਾਂ ਦੇਖਿਆ ਕਿ ਸ਼ਟਰ ਦੇ ਦੋਵੇਂ ਤਾਲੇ ਟੁੱਟੇ ਹੋਏ ਸਨ। ਦੁਕਾਨਦਾਰ ਅਨੁਸਾਰ ਚੋਰਾਂ ਨੇ ਉਸ ਦੀ ਦੁਕਾਨ ਦਾ ਤਾਲਾ ਤੋੜ ਦਿੱਤਾ ਪਰ ਸਾਮਾਨ ਤੇ ਨਕਦੀ ਸੁਰੱਖਿਅਤ ਹੈ। ਨਾਲ ਲੱਗਦੇ ਬਾਜ਼ਾਰ ਦੇ ਚੌਕੀਦਾਰ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਈ ਤਾਂ ਉਹ ਮੌਕੇ ‘ਤੇ ਪੁੱਜਾ ਤਾਂ ਇਸ ਦੌਰਾਨ 3 ਮੋਟਰਸਾਈਕਲ ਸਵਾਰ ਨੌਜਵਾਨ ਉਸ ਨੂੰ ਦੇਖ ਕੇ ਭੱਜ ਗਏ।

Advertisement

Advertisement