ਅੱਖਾਂ ’ਚ ਮਿਰਚਾਂ ਪਾ ਕੇ ਆੜ੍ਹਤੀ ਤੋਂ ਨਕਦੀ ਲੁੱਟੀ
05:46 AM Jan 09, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 8 ਜਨਵਰੀ
ਅਨਾਜ ਮੰਡੀ ਰਾਜਪੁਰਾ ਦੇ ਇੱਕ ਆੜ੍ਹਤੀ ਤੋਂ ਅੱਜ ਦੋ ਲੁਟੇਰਿਆਂ ਨੇ ਉਸ ਵੇਲੇ ਪੰਜਾਹ ਹਜ਼ਾਰ ਰੁਪਏ ਲੁੱਟ ਲਏ ਜਦੋਂ ਉਹ ਐਕਟਿਵਾ ’ਤੇ ਜਾ ਰਿਹਾ ਸੀ। ਇਸ ਘਟਨਾ ਦਾ ਸ਼ਿਕਾਰ ਹੋਇਆ ਇਹ ਆੜ੍ਹਤੀ ਬਿਹਾਰੀ ਲਾਲ ਆਪਣੀ ਕਮਿਸ਼ਨ ਏਜੰਟ ਦੀ ਦੁਕਾਨ ਬਿਹਾਰੀ ਲਾਲ ਐਂਡ ਕੰਪਨੀ ਅਨਾਜ ਮੰਡੀ ਰਾਜਪੁਰਾ ਨੂੰ ਜਾ ਰਿਹਾ ਸੀ। ਜਦੋਂ ਉਹ ਮੰਡੀ ਕੋਲ ਪਹੁੰਚਿਆ ਤਾਂ ਦੋ ਮੋਟਰ ਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਤੇ ਨਾਲ ਹੀ ਅੱਖਾਂ ਵਿੱਚ ਮਿਰਚਾਂ ਦਾ ਪਾਊਡਰ ਵੀ ਸੁੱਟ ਦਿੱਤਾ। ਇਸ ਦੌਰਾਨ ਹੀ ਉਹ 50 ਹਜ਼ਾਰ ਰੁਪਏ ਦੀ ਨਕਦੀ ਅਤੇ ਐਕਟਿਵਾ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ, ਜਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
Advertisement
Advertisement