ਸੱਟਾ ਲਗਾਉਣ ਦੇ ਦੋਸ਼ ਹੇਠ ਕਾਬੂੁ ਮੁਲਜ਼ਮ ਤੋਂ ਨਗਦੀ ਬਰਾਮਦ
08:31 AM Mar 02, 2024 IST
ਲੁਧਿਆਣਾ: ਥਾਣਾ ਸਾਹਨੇਵਾਲ ਦੀ ਪੁਲੀਸ ਨੇ ਇੱਕ ਜਣੇ ਨੂੰ ਦੜਾ ਸੱਟਾ ਲਗਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਹੌਲਦਾਰ ਬੇਅੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਮੱਕੜ ਕਲੋਨੀ ਗਿਆਸਪੁਰਾ ਵਾਸੀ ਵਿਕਾਸ ਕੁਮਾਰ ਸਿੰਘ ਨੂੰ ਨੇੜੇ ਕਮਲ ਕਰਿਆਨਾ ਸਟੋਰ ਸੂਆ ਰੋਡ ਗਿਆਸਪੁਰਾ ਪਾਸ ਘੁੰਮ-ਫਿਰਕੇ ਦੜਾ ਸੱਟਾ ਲਗਾਉਂਦਿਆਂ ਕਾਬੂ ਕਰ ਕੇ ਉਸ ਪਾਸੋਂ 1630 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement