ਅੱਗ ਲਾਉਣ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ
06:57 AM Nov 19, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਨਵੰਬਰ
ਧੇਲੜੀ ਪਿੰਡ ਦੇ 55 ਸਾਲਾ ਹੇਮੰਤ ਕੁਮਾਰ ਨੇ ਆਪਣੇ ਪਿੰਡ ਦੇ ਦੋ ਜਣਿਆਂ ਪ੍ਰਦੀਪ ਕੁਮਾਰ ਅਤੇ ਓਮ ਦੱਤ ’ਤੇ ਉਸ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀਜੀਆਈ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੇਮੰਤ ਕੁਮਾਰ ਨੇ ਮੁਲਾਣਾ ਪੁਲੀਸ ਨੂੰ ਬਿਆਨ ਦਿੱਤਾ ਹੈ ਕਿ 16 ਨਵੰਬਰ ਨੂੰ ਸਵੇਰੇ ਉਹ ਮੋਟਰਸਾਈਕਲ ’ਤੇ ਆਪਣੇ ਖੇਤਾਂ ਗਿਆ ਤਾਂ ਪ੍ਰਦੀਪ ਕੁਮਾਰ ਅਤੇ ਓਮ ਦੱਤ ਉਸ ਨੂੰ ਫੜ ਲਿਆ। ਪੀੜਤ ਨੇ ਤੁਰੰਤ ਆਪਣੀ ਪਤਨੀ ਸਰੋਜ ਬਾਲਾ ਨੂੰ ਫੋਨ ’ਤੇ ਜਾਣਕਾਰੀ ਦਿੱਤੀ। ਪ੍ਰਦੀਪ ਕੁਮਾਰ ਨੇ ਕੋਈ ਜਲਣਨਸ਼ੀਲ ਪਦਾਰਥ ਉਸ ਉੱਤੇ ਸੁੱਟਿਆ ਤੇ ਓਮਦੱਤ ਨੂੰ ਅੱਗ ਲਾਉਣ ਲਈ ਕਿਹਾ ਤੇ ਦੋਵੇਂ ਭੱਜ ਗਏ। ਉਸ ਨੇ ਕਿਸੇ ਤਰ੍ਹਾਂ ਅੱਗ ਬੁਝਾਈ ਤੇ ਲੋਕਾਂ ਤੋਂ ਮਦਦ ਮੰਗੀ।
Advertisement
Advertisement