ਚੋਰੀ ਦੇ ਦੋਸ਼ ਹੇਠ ਕੇਸ ਦਰਜ
06:25 AM Jan 02, 2025 IST
ਪੱਤਰ ਪ੍ਰੇਰਕ
ਦੇਵੀਗੜ੍ਹ, 1 ਜਨਵਰੀ
ਪਟਿਆਲਾ ਦੇ ਜੀਵਨ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਏਕਤਾ ਵਿਹਾਰ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ 29 ਦਸੰਬਰ ਦੀ ਰਾਤ ਨੂੰ ਮਹਾਰਾਜਾ ਫਰਨੀਚਰ ਅਤੇ ਇਲੈਕਟ੍ਰਾਨਿਕਸ ਸ਼ੋਅ ਰੂਮ ਵਿਚੋਂ ਕੁਝ ਅਣਪਛਾਤੇ ਵਿਅਕਤੀ 13 ਵਾਸ਼ਿੰਗ ਮਸ਼ੀਨਾਂ, 9 ਐੱਲਸੀਡੀਜ਼, 3 ਬੈਟਰੀਆਂ, 5 ਇਨਵਰਟਰ, 1 ਚਿਮਨੀ, ਦੋ ਗੈਸ ਦੇ ਚੁੱਲੇ, 1 ਗੱਦਾ ਅਤੇ 18 ਹਜ਼ਾਰ ਰੁਪਏ ਨਕਦੀ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਚੋਰੀ ਦਾ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement