ਬਜਰੰਗ ਦਲ ਦੇ ਦੋ ਨੇਤਾਵਾਂ ਖ਼ਿਲਾਫ਼ ਕੇਸ ਦਰਜ
07:00 AM Oct 17, 2024 IST
ਪੀਲੀਭੀਤ:
Advertisement
ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਪੈਗੰਬਰ ਮੁਹੰਮਦ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ਹੇਠ ਬਜਰੰਗ ਦਲ ਦੇ ਦੋ ਨੇਤਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸੰਜੇ ਮਿਸ਼ਰਾ ਅਤੇ ਵਿਵੇਕ ਮਿਸ਼ਰਾ ਵਜੋਂ ਹੋਈ ਹੈ। ਅਫ਼ਜ਼ਲ ਖ਼ਾਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਇਹ ਘਟਨਾ ਮਧੋਟਾਂਡਾ ਸ਼ਹਿਰ ’ਚ 13 ਅਕਤੂਬਰ ਨੂੰ ਵਾਪਰੀ। ਪੂਰਨਪੁਰ ਦੇ ਖੇਤਰੀ ਅਧਿਕਾਰੀ ਵਿਸ਼ਾਲ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸ਼ਿਕਾਇਤਕਰਤਾ ਅਨੁਸਾਰ ਬਜਰੰਗ ਦਲ ਦੇ ਪ੍ਰੋਗਰਾਮ ’ਚ ਕਰੀਬ ਅੱਧੇ ਘੰਟੇ ਤੱਕ ਭੜਕਾਊ ਭਾਸ਼ਣ ਦੇ ਕੇ ਅਤੇ ਪੈਗੰਬਰ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ। -ਪੀਟੀਆਈ
Advertisement
Advertisement