For the best experience, open
https://m.punjabitribuneonline.com
on your mobile browser.
Advertisement

ਕੰਨੜ ਫ਼ਿਲਮਸਾਜ਼ ਯੋਗਰਾਜ ਭੱਟ ਖ਼ਿਲਾਫ਼ ਕੇਸ ਦਰਜ

06:51 AM Sep 08, 2024 IST
ਕੰਨੜ ਫ਼ਿਲਮਸਾਜ਼ ਯੋਗਰਾਜ ਭੱਟ ਖ਼ਿਲਾਫ਼ ਕੇਸ ਦਰਜ
Advertisement

ਬੰਗਲੁਰੂ, 7 ਸਤੰਬਰ
ਫਿਲਮ ਦੇ ਟੀਮ ਮੈਂਬਰ ਦੀ ਸ਼ੂਟਿੰਗ ਦੌਰਾਨ 30 ਫੁੱਟ ਪੌੜੀ ਤੋਂ ਕਥਿਤ ਡਿੱਗ ਕੇ ਮੌਤ ਹੋਣ ਦੇ ਮਾਮਲੇ ਵਿੱਚ ਕੰਨੜ ਫਿਲਮਸਾਜ਼ ਯੋਗਰਾਜ ਭੱਟ ਅਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ 3 ਸਤੰਬਰ ਨੂੰ ਮਦਨਾਇਕਨਹਾਲੀ ਥਾਣੇ ਅਧੀਨ ਪੈਂਦੇ ਦਾਸਨਪੁਰਾ ਵਿੱਚ ਅਦਕਮਰਨਹਾਲੀ ਨੇੜੇ ਕੰਨੜ ਫ਼ਿਲਮ ‘ਮਨੜਾ ਕਦਾਲੂ’ ਦੀ ਸ਼ੂਟਿੰਗ ਦੌਰਾਨ ਵਾਪਰੀ। ਪੁਲੀਸ ਮੁਤਾਬਕ ਲਾਈਟ ਬੁਆਏ ਮੋਹਨ ਕੁਮਾਰ (24) ਫ਼ਿਲਮ ਦੀ ਸ਼ੂਟਿੰਗ ਦੌਰਾਨ ਕਥਿਤ ਤੌਰ ’ਤੇ ਪੌੜੀ ਤੋਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਭੱਟ ਅਤੇ ਸਹਾਇਕ ਡਾਇਰੈਕਟਰ ਅਤੇ ਪ੍ਰੋਡਿਊਸਰ ਸਮੇਤ ਤਿੰਨ ਹੋਰਾਂ ਖ਼ਲਾਫ਼ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

sanam grng

View all posts

Advertisement