ਪਤੀ ਨੂੰ ਵਿਦੇਸ਼ ਨਾ ਬੁਲਾਉਣ ’ਤੇ ਪਤਨੀ ਖ਼ਿਲਾਫ਼ ਕੇਸ
08:30 AM Jun 04, 2024 IST
Advertisement
ਤਰਨ ਤਾਰਨ (ਪੱਤਰ ਪ੍ਰੇਰਕ): ਵਿਦੇਸ਼ ਗਈ ਲੜਕੀ ਵੱਲੋਂ ਲੱਖਾਂ ਰੁਪਏ ਲੈ ਕੇ ਵੀ ਆਪਣੇ ਪਤੀ ਨੂੰ ਆਪਣੇ ਕੋਲ ਨਾ ਬੁਲਾਉਣ ’ਤੇ ਝਬਾਲ ਪੁਲੀਸ ਨੇ ਮਨਪ੍ਰੀਤ ਕੌਰ ਤੇ ਉਸ ਦੇ ਪਿਤਾ ਅਜੀਤ ਸਿੰਘ ਵਾਸੀ ਮਜੀਠਾ ਰੋਡ, ਨਿਊ ਅੰਮ੍ਰਿਤਸਰ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਝਬਾਲ ਦੀ ਆਬਾਦੀ ਪੱਕਾ ਕਿਲ੍ਹਾ ਦੀ ਵਸਨੀਕ ਸਵਰਨ ਕੌਰ ਨੇ ਇਸ ਸਬੰਧੀ ਐੱਸਐੱਸਪੀ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਕਿ ਉਸ ਦੇ ਆਸਟਰੀਆ ਰਹਿੰਦੇ ਲੜਕੇ ਪ੍ਰਭਜੋਤ ਸਿੰਘ ਨੇ ਆਸਟਰੇਲੀਆ ਰਹਿੰਦੀ ਮਨਪ੍ਰੀਤ ਕੌਰ ਨਾਲ ਫੇਸਬੁੱਕ ’ਤੇ ਸੰਪਰਕ ਕਰਨ ’ਤੇ ਪਰਿਵਾਰਾਂ ਦੀ ਸਹਿਮਤੀ ਨਾਲ 13 ਮਾਰਚ 2023 ਨੂੰ ਵਿਆਹ ਕਰਵਾਇਆ ਸੀ| ਵਿਆਹ ਦੌਰਾਨ ਮਨਪ੍ਰੀਤ ਕੌਰ ਦੇ ਪਰਿਵਾਰ ਨੇ ਪ੍ਰਭਜੋਤ ਸਿੰਘ ਦੇ ਪਰਿਵਾਰ ਤੋਂ ਚਾਰ ਲੱਖ ਰੁਪਏ ਲਏ| ਸਵਰਨ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਵਿਆਹ ਤੋਂ ਮਨਪ੍ਰੀਤ ਕੌਰ ਵਾਪਸ ਆਸਟਰੇਲੀਆ ਚਲੇ ਗਈ ਪਰ ਉਸ ਨੇ ਆਪਣੇ ਪਤੀ ਪ੍ਰਭਜੋਤ ਸਿੰਘ ਨੂੰ ਆਪਣੇ ਕੋਲ ਨਹੀਂ ਬੁਲਾਇਆ ਤੇ ਨਾ ਹੀ ਉਸ ਨਾਲ ਕੋਈ ਸੰਪਰਕ ਰੱਖਿਆ|
Advertisement
Advertisement
Advertisement