ਗੈਸ ਪਾਈਪਲਾਈਨ ਅੱਗ ਮਾਮਲੇ ’ਚ ਦੋ ਖ਼ਿਲਾਫ਼ ਕੇਸ
08:17 AM Nov 16, 2024 IST
ਡੇਰਾਬੱਸੀ (ਨਿੱਜੀ ਪੱਤਰ ਪ੍ਰੇਰਕ): ਮੁਬਾਰਕਪੁਰ ਰੋਡ ’ਤੇ ਜ਼ਮੀਨਦੋਜ਼ ਗੈਸ ਪਾਈਪਲਾਈਨ ਨੂੰ ਅੱਗ ਲੱਗਣ ਦੇ ਮਾਮਲੇ ਵਿੱਚ ਪੁਲੀਸ ਨੇ ਪਾਈਪਲਾਈਨ ਵਿਛਾਉਣ ਵਾਲੀ ਕੰਪਨੀ ਦੇ ਠੇਕੇਦਾਰ ਤੇ ਇੱਕ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਿਛਲੇ ਦਿਨੀਂ ਲੱਗੀ ਇਸ ਅੱਗ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਸੀ ਹੋਇਆ। ਫਾਇਰ ਬਿ੍ਗੇਡ ਦੀ ਚੌਕਸੀ ਸਦਕਾ ਪਾਈਪ ਦਾ ਵਾਲਵ ਬੰਦ ਕਰ ਕੇ ਅੱਗ ’ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਸੀ| ਜਾਣਕਾਰੀ ਅਨੁਸਾਰ ਇੱਕ ਮਸ਼ੀਨ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਕੇਬਲ ਪੁੱਟੀ ਜਾ ਰਹੀ ਸੀ। ਇਸ ਕਾਰਨ ਗੈਸ ਪਾਈਪ ਨੁਕਸਾਨੀ ਗਈ ਤੇ ਅੱਗ ਲੱਗ ਗਈ ਸੀ। ਇਹ ਪਾਈਪ ਪਿੱਛਲੇ ਸਾਲ ਵਿਛਾਈ ਗਈ ਸੀ। ਸੋਮਵਾਰ ਸ਼ਾਮ ਕਰੀਬ 6.45 ਵਜੇ ਅਚਾਨਕ ਪਾਈਪ ਵਿੱਚੋਂ ਅੱਗ ਦੀਆਂ ਲਪਟਾਂ ਨਿੱਕਲਣੀਆਂ ਸ਼ੁਰੂ ਹੋ ਗਈਆਂ ਸਨ। ਏਐੱਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਜਾਂਚ ਉਪਰੰਤ ਕੰਪਨੀ ਦੇ ਠੇਕੇਦਾਰ ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement