For the best experience, open
https://m.punjabitribuneonline.com
on your mobile browser.
Advertisement

ਮੇਲੇ ਵਿੱਚ ਤਕਰਾਰ ਦੌਰਾਨ ਫਾਇਰਿੰਗ ਕਰਨ ਵਾਲਿਆਂ ਖ਼ਿਲਾਫ਼ ਕੇਸ

06:43 AM Oct 01, 2024 IST
ਮੇਲੇ ਵਿੱਚ ਤਕਰਾਰ ਦੌਰਾਨ ਫਾਇਰਿੰਗ ਕਰਨ ਵਾਲਿਆਂ ਖ਼ਿਲਾਫ਼ ਕੇਸ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 30 ਸਤੰਬਰ
ਸਦਰ ਪੁਲੀਸ ਨੇ ਸ਼ਨਿਚਰਵਾਰ ਰਾਤ ਵੇਲੇ ਇਲਾਕੇ ਦੇ ਪਿੰਡ ਕੋਹਾੜਕਾ ਦੇ ਨੌਜਵਾਨ ਜਸਕਰਨ ਸਿੰਘ ਸਨੀ ’ਤੇ ਗੋਲੀਆਂ ਚਲਾਉਣ ਵਾਲਿਆਂ ਖਿਲਾਫ਼ ਐਤਵਾਰ ਨੂੰ ਕੇਸ ਦਰਜ ਕੀਤਾ ਹੈ|
ਏਐੱਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਕਿਸ਼ੋਰੀ ਵਾਸੀ ਸ਼ਾਹਬਾਜ਼ਪੁਰ, ਅੰਮ੍ਰਿਤਪਾਲ ਸਿੰਘ ਅਤੇ ਸੰਤੋਖ ਸਿੰਘ ਸੁੱਖਾ ਵਾਸੀ ਬੋਆ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀ ਸ਼ਾਮਲ ਹਨ। ਦੋਵੇਂ ਧਿਰਾਂ ਸ਼ਨਿਚਰਵਾਰ ਨੂੰ ਸ਼ਾਹਬਾਜ਼ਪੁਰ ਮੇਲਾ ਦੇਖਣ ਲਈ ਗਏ ਹੋਏ ਸਨ ਜਿਥੇ ਭੀੜ ਕਰਕੇ ਜਸਕਰਨ ਸਿੰਘ ਦਾ ਮੋਟਰਸਾਈਕਲ ਅੰਮ੍ਰਿਤਪਾਲ ਸਿੰਘ ਨੂੰ ਲੱਗ ਗਿਆ ਜਿਸ ਤੋਂ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜਸਕਰਨ ਸਿੰਘ ’ਤੇ ਗੋਲੀਆਂ ਚਲਾ ਦਿੱਤੀਆ| ਪੁਲੀਸ ਨੇ ਮੌਕੇ ਤੋਂ ਦੋ ਖੋਲ ਬਰਾਮਦ ਕੀਤੇ ਹਨ|

Advertisement

Advertisement
Advertisement
Author Image

sukhwinder singh

View all posts

Advertisement