ਤਾਰਾਂ ਚੋਰੀ ਕਰਨ ਦੇ ਦੋਸ਼ ਹੇਠ ਛੇ ਖ਼ਿਲਾਫ਼ ਕੇਸ
06:45 AM Jan 01, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਦਸੰਬਰ
ਥਾਣਾ ਫੋਕਲ ਪੁਆਇੰਟ ਦੀ ਪੁਲੀਸ ਵੱਲੋਂ ਇੱਕ ਫੈਕਟਰੀ ਵਿੱਚੋਂ ਕਾਪਰ ਤਾਰਾਂ ਚੋਰੀ ਕਰਨ ਦੇ ਦੋਸ਼ ਤਹਿਤ ਛੇ ਜਣਿਆਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਸੁਸ਼ੀਲ ਸਟੀਲ ਫੈਕਟਰੀ ਮੁਹੱਲਾ ਜੀਵਨ ਨਗਰ ਫੋਕਲ ਪੁਆਇੰਟ ਦੇ ਮਾਲਕ ਸੁਸ਼ੀਲ ਕੁਮਾਰ ਵਾਸੀ ਸੈਕਟਰ 32 ਏ ਚੰਡੀਗੜ੍ਹ ਰੋਡ ਨੇ ਦੱਸਿਆ ਹੈ ਕਿ ਅੰਕੁਸ਼ ਕੁਮਾਰ ਤੇ ਹੋਰ ਇੱਕ ਆਟੋ ਰਿਕਸ਼ਾ ’ਤੇ ਆਏ ਅਤੇ ਫੈਕਟਰੀ ਦਾ ਮੇਨ ਗੇਟ ਟੱਪ ਕੇ ਫੈਕਟਰੀ ਅੰਦਰ ਰੱਖੇ ਥੈਲੇ ਵਿੱਚ ਕਾਪਰ ਦੀਆਂ ਤਾਰਾਂ ਪਾ ਲਈਆਂ ਤੇ ਥੈਲਾ ਚੋਰੀ ਕਰਕੇ ਲੈ ਗਏ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਅੰਕੁਸ਼ ਕੁਮਾਰ, ਸੂਰਜ ਕੁਮਾਰ ਵਾਸੀਆਨ ਗੁਰਬਾਗ ਕਲੋਨੀ, ਸੰਨੀ ਕੁਮਾਰ ਸਾਹਨੀ ਵਾਸੀ ਜੀਵਨ ਨਗਰ, ਮੋਨੂੰ ਵਾਸੀ ਗੁਰਬਾਗ ਕਲੋਨੀ, ਆਟੋ ਰਿਕਸ਼ਾ ਦੇ ਡਰਾਈਵਰ ਅਤੇ ਅਣਪਛਾਤੇ ਕਬਾੜੀਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement