ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਠੱਗੀ ਮਾਰਨ ਦੇ ਦੋਸ਼ ਹੇਠ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਕੇਸ

08:43 AM Aug 28, 2024 IST

ਪੱਤਰ ਪ੍ਰੇਰਕ
ਸ਼ੇਰਪੁਰ, 27 ਅਗਸਤ
ਇੱਥੇ ਕਮੇਟੀਆਂ ਪਵਾ ਕੇ ਕਥਿਤ ਠੱਗੀਆਂ ਮਾਰਨ ਵਾਲੇ ਇੱਕ ਵਿਆਕਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਆਖਰ ਦਸ ਦਿਨਾਂ ਮਗਰੋਂ ਸ਼ੇਰਪੁਰ ਪੁਲੀਸ ਨੇ ਠੱਗੀ ਤੇ ਜਾਅਲਸਾਜ਼ੀ ਦਾ ਪਹਿਲਾ ਪਰਚਾ ਦਰਜ ਕਰ ਲਿਆ ਹੈ। ਭਾਵੇਂ ਬੀਤੀ ਰਾਤ ਪਰਚਾ ਦਰਜ ਹੋਣ ਦੇ ਬਾਵਜੂਦ ਪੁਲੀਸ ਨੇ ਸਬੰਧਤ ਪਰਿਵਾਰ ਦੇ ਮੈਂਬਰਾਂ ਨੂੰ ਫੜਨ ਲਈ ਅੱਜ ਕੋਈ ਦਿਲਚਸਪੀ ਨਹੀਂ ਵਿਖਾਈ ਪਰ ਦੂਜੇ ਪਾਸੇ ਠੱਗੀ ਦਾ ਸ਼ਿਕਾਰ ਹੋਣ ਦੇ ਦੋਸ਼ ਲਗਾਉਣ ਵਾਲੇ ਵਿਅਕਤੀਆਂ ਦੀ ਲਾਈਨ ਜ਼ਰੂਰ ਲੰਬੀ ਹੋ ਗਈ ਹੈ। ਸ਼ੇਰਪੁਰ ਦੇ ਸੁਨੀਲ ਕੁਮਾਰ ਦੇ ਬਿਆਨਾਂ ’ਤੇ ਦੇਰ ਰਾਤ ਦਰਜ ਹੋਏ ਪਰਚੇ ਵਿੱਚ ਮੁਦਈ ਨੇ ਦੋਸ਼ ਲਾਇਆ ਕਿ ਰਮਨਦੀਪ ਸਿੰਘ ਨੇ ਉਸ ਨੂੰ ਕਿਹਾ ਕਿ ਉਹ ਕਮੇਟੀਆਂ ਪਾਉਣ ਦਾ ਕੰਮ ਕਰਦੇ ਹਨ ਜਿਸ ਤਹਿਤ ਡੇਢ ਲੱਖ ਦੀ ਕਮੇਟੀ ਬਦਲੇ ਹਰ ਮਹੀਨੇ 10 ਹਜ਼ਾਰ ਰੁਪਏ ਦੇਣੇ ਪੈਣਗੇ ਅਤੇ ਮਹਿਜ਼ 14 ਮਹੀਨਿਆਂ ਮਗਰੋਂ ਡੇਢ ਲੱਖ ਦੀ ਰਾਸ਼ੀ ਮਿਲ ਜਾਵੇਗੀ। ਮੁਦੱਈ ਅਨੁਸਾਰ ਉਸ ਦਾ ਭਰਾ ਸਤਿੰਦਰ ਕੁਮਾਰ ਤੇ ਪਿਤਾ ਹੇਮਰਾਜ ਵੀ ਰਮਨਦੀਪ ਸਿੰਘ, ਉਸਦੀ ਪਤਨੀ ਸੰਦੀਪ ਕੌਰ, ਪਿਤਾ ਹਰਭਜਨ ਸਿੰਘ ਅਤੇ ਭਰਾ ਸਤਨਾਮ ਸਿੰਘ ਨੂੰ ਹਰ ਮਹੀਨੇ ਕਮੇਟੀ ਦੇ ਪੈਸੇ ਦਿੰਦੇ ਰਹੇ। ਉਹ ਪੈਸਿਆਂ ਦੀਆਂ ਕਥਿਤ ਜਾਅਲੀ ਰਸੀਦਾਂ ਕੱਟ ਕੇ ਦਿੰਦੇ ਸੀ ਪਰ ਹੁਣ ਪੈਸੇ ਵਾਪਸ ਨਹੀਂ ਦਿੱਤੇ ਅਤੇ ਕੁੱਲ 11 ਲੱਖ ਵਾਪਸ ਨਾ ਕਰਕੇ ਕਥਿਤ ਠੱਗੀ ਮਾਰੀ ਹੈ। ਮੁਦਈ ਅਨੁਸਾਰ ਹੋਰ ਵਿਅਕਤੀਆਂ ਨਾਲ ਵੀ ਠੱਗੀ ਮਾਰੀ ਗਈ ਹੈ। ਇਸੇ ਦੌਰਾਨ ਕੁੱਝ ਵਿਅਕਤੀਆਂ ਨੇ ਉਕਤ ਮੁਲਜ਼ਮ ਵਿਰੁੱਧ ਹੀ ਐਸਐਸਪੀ ਸੰਗਰੂਰ ਨੂੰ ਦਰਖਾਸਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ ਜਦੋਂ ਕਿ ਦਰਜ਼ਨਾਂ ਹੋਰ ਵਿਅਕਤੀ ਸ਼ਿਕਾਇਤ ਕਰਨ ਲਈ ਤਿਆਰ ਹਨ। ਉਂਜ ਸਮੂਹ ਪੀੜਤ ਪਰਿਵਾਰਾਂ ਨੂੰ ਮੁੱਖ ਮੁਲਜ਼ਮ ਦੇ ਵਿਦੇਸ਼ ਜਾਣ ਦਾ ਖ਼ਦਸ਼ਾ ਹੈ ਜਿਸ ਕਰਕੇ ਲੁੱਕ ਆਉਣ ਨੋਟਿਸ ਜਾਰੀ ਕਰਵਾਉਣ ਅਤੇ ਸਮੂਹ ਮੈਂਬਰਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ ਹੈ।

Advertisement

Advertisement