For the best experience, open
https://m.punjabitribuneonline.com
on your mobile browser.
Advertisement

ਭਾਜਪਾ ਦਾ ਸਟਿੱਕਰ ਲਗਾਉਣ ’ਤੇ ਆਟੋ ਚਾਲਕ ਖ਼ਿਲਾਫ਼ ਕੇਸ

07:03 AM Apr 28, 2024 IST
ਭਾਜਪਾ ਦਾ ਸਟਿੱਕਰ ਲਗਾਉਣ ’ਤੇ ਆਟੋ ਚਾਲਕ ਖ਼ਿਲਾਫ਼ ਕੇਸ
Advertisement

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਚੋਣ ਫਲਾਇੰਗ ਸਕੁਐਡ ਦੀ ਸ਼ਿਕਾਇਤ ’ਤੇ ਆਟੋ ਰਿਕਸ਼ਾ ’ਤੇ ਭਾਜਪਾ ਦਾ ਸਟਿੱਕਰ ਲਗਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਤਰੁਣ ਵਾਸੀ ਟਿੱਬਾ ਰੋਡ ਨੇ ਦੱਸਿਆ ਹੈ ਕਿ ਉਸ ਦੀ ਡਿਊਟੀ ਚੋਣ ਕਮਿਸ਼ਨ ਵੱਲ਼ੋਂ ਬਤੌਰ ਫਲਾਇੰਗ ਸੁਕਐਡ ਇੰਚਾਰਜ ਸੈਂਟਰਲ ਹਲਕੇ ਵਿੱਚ ਲੱਗੀ ਹੋਈ ਹੈ। ਉਹ ਆਪਣੀ ਟੀਮ ਨਾਲ ਸਮਰਾਲਾ ਚੌਕ ਤੋਂ ਸ਼ਿੰਗਾਰ ਸਿਨੇਮਾ ਰੋਡ ’ਤੇ ਮੌਜੂਦ ਸੀ ਤਾਂ ਵਰਿੰਦਰ ਕੁਮਾਰ ਵਾਸੀ ਭਾਈ ਹਿਮੰਤ ਸਿੰਘ ਨਗਰ ਦੁੱਗਰੀ ਆਪਣੇ ਆਟੋ ਰਿਕਸ਼ਾ ਉਪਰ ਭਾਜਪਾ ਪਾਰਟੀ ਦਾ ਚੋਣ ਨਿਸ਼ਾਨ ਕਮਲ ਦੇ ਫੁੱਲ ਦੇ ਸਟਿੱਕਰ ਬਿਨਾਂ ਮਨਜ਼ੂਰੀ ਦੇ ਲਗਾ ਰਿਹਾ ਸੀ। ਉਹ ਟੀਮ ਨੂੰ ਦੇਖ ਕੇ ਫਰਾਰ ਹੋ ਗਿਆ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×