For the best experience, open
https://m.punjabitribuneonline.com
on your mobile browser.
Advertisement

ਰੇਸਤਰਾਂ ਮਾਲਕ ’ਤੇ ਹਮਲੇ ਦੇ ਦੋਸ਼ ਹੇਠ ‘ਆਪ’ ਵਿਧਾਇਕ ਤੇ 20 ਹੋਰਾਂ ਖ਼ਿਲਾਫ ਕੇਸ

07:40 AM Sep 23, 2024 IST
ਰੇਸਤਰਾਂ ਮਾਲਕ ’ਤੇ ਹਮਲੇ ਦੇ ਦੋਸ਼ ਹੇਠ ‘ਆਪ’ ਵਿਧਾਇਕ ਤੇ 20 ਹੋਰਾਂ ਖ਼ਿਲਾਫ ਕੇਸ
Advertisement

ਰਾਜਪੀਪਲਾ (ਗੁਜਰਾਤ), 22 ਸਤੰਬਰ
ਗੁਜਰਾਤ ਦੇ ਨਰਮਦਾ ਜ਼ਿਲ੍ਹੇ ’ਚ ਇੱਕ ਰੇਸਤਰਾਂ ਮਾਲਕ ’ਤੇ ਹਮਲਾ ਕਰਨ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤੇ 20 ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੇ ਆਧਾਰ ’ਤੇ ਬੀਤੇ ਦਿਨ ‘ਆਪ’ ਵਿਧਾਇਕ ਚੈਤਾਰ ਵਸਾਵਾ ਸਣੇ ਤਕਰੀਬਨ 21 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 15 ਦੀ ਪਛਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਗੁਜਰਾਤ ’ਚ 2022 ’ਚ ਵਿਧਾਨ ਸਭਾ ਚੋਣਾਂ ’ਚ ਡੇਡੀਆਪਾੜਾ ਸੀਟ ਤੋਂ ਜਿੱਤਣ ਵਾਲੇ ਚੈਤਾਰ ਵਸਾਵਾ ਤੇ ਹੋਰਾਂ ਨੇ ਸ਼ਿਕਾਇਤਕਰਤਾ ਤੇ ਰੇਸਤਰਾਂ ਮਾਲਕ ਸ਼ਾਂਤੀਲਾਲ ਵਸਾਵਾ ਨੂੰ ਕਥਿਤ ਤੌਰ ’ਤੇ ਅਪਸ਼ਬਦ ਕਹੇ ਤੇ ਉਸ ਦੀ ਕੁੱਟਮਾਰ ਕੀਤੀ। ਵਿਧਾਇਕ ਤੇ ਹੋਰਾਂ ਨੇ 16 ਦਸੰਬਰ ਦੀ ਰਾਤ ਸ਼ਿਕਾਇਤਕਰਤਾ ਦੀ ਕੁੱਟਮਾਰ ਕੀਤੀ ਸੀ। -ਪੀਟੀਆਈ

Advertisement

Advertisement
Advertisement
Author Image

Advertisement