ਕਾਰ ਸਵਾਰਾਂ ਨੇ ਬਿਰਧ ਮਹਿਲਾ ਦੀਆਂ ਵਾਲੀਆਂ ਝਪਟੀਆਂ
09:37 AM Sep 03, 2024 IST
ਪੱਤਰ ਪ੍ਰੇਰਕ
ਸ਼ਹਿਣਾ, 2 ਸਤੰਬਰ
ਪਿੰਡ ਢਿੱਲਵਾਂ ਤੋਂ ਜਗਜੀਤਪੁਰਾ ਆਪਣੀ ਧੀ ਨੂੰ ਮਿਲਣ ਆਈ ਇੱਕ 82 ਸਾਲਾ ਬਿਰਧ ਔਰਤ ਬਲਵੀਰ ਕੌਰ ਪਤਨੀ ਜੀਤ ਸਿੰਘ ਦੀਆਂ ਕਾਰ ਸਵਾਰ ਲੁਟੇਰੇ ਲਿਫਟ ਦੇਣ ਦੇ ਬਹਾਨੇ ਵਾਲੀਆਂ ਝਪਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਬਿਰਧ ਨੇ ਪਿੰਡ ਜਗਜੀਤਪੁਰਾ ਜਾਣਾ ਸੀ ਤਾਂ ਕਾਰ ਸਵਾਰਾਂ ਨੇ ਬਿਰਧ ਔਰਤ ਨੂੰ ਪੁੱਛਿਆ ਕਿ ਕਿੱਥੇ ਜਾਣਾ ਹੈ ਅਤੇ ਚਕਮਾ ਦੇ ਕੇ ਕਾਰ ਵਿੱਚ ਬਿਠਾ ਲਿਆ। ਕਾਰ ਵਿੱਚ ਦੋ ਔਰਤਾਂ, ਇੱਕ ਮਰਦ ਸਵਾਰ ਸੀ। ਉਸ ਨੂੰ ਪਿੰਡ ਉਗੋਕੇ ਦੀ ਕਾਲੂ ਬਸਤੀ ਕੋਲ ਕੰਨ ’ਚੋਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਥਾਣਾ ਸ਼ਹਿਣਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ।
Advertisement
Advertisement