ਰੁਦਰਪ੍ਰਯਾਗ ’ਚ ਕਾਰ ਖਾਈ ਵਿੱਚ ਡਿੱਗੀ; ਦੋ ਹਲਾਕ
01:33 PM Jul 18, 2024 IST
ਦੇਹਰਾਦੂਨ, 18 ਜੁਲਾਈ
ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਕੋਟੇਸ਼ਵਰ ਨੇੜੇ ਚੋਪੜਾ ਸੜਕ ’ਤੇ ਅੱਜ ਵਾਹਨ ਖੱਡ ਵਿਚ ਡਿੱਗ ਗਿਆ ਜਿਸ ਨਾਲ ਇਕ ਹੀ ਪਰਿਵਾਰ ਦੀਆਂ ਦੋ ਔਰਤਾਂ ਦੀ ਮੌਤ ਹੋ ਗਈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸਡੀਆਰਐੱਫ) ਅਨੁਸਾਰ ਚੋਪੜਾ ਤੋਂ ਡੁੰਗਰੀ ਜਾ ਰਹੀ ਗੱਡੀ ਅਚਾਨਕ ਕੰਟਰੋਲ ਗੁਆ ਬੈਠੀ ਅਤੇ 150 ਮੀਟਰ ਡੂੰਘੀ ਖੱਡ ’ਚ ਜਾ ਡਿੱਗੀ। ਹਾਦਸੇ ਸਮੇਂ ਕਾਰ ’ਚ ਇਕ ਹੀ ਪਰਿਵਾਰ ਦੇ ਛੇ ਜਣੇ ਸਵਾਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਚਾਰ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਰੁਦਰਪ੍ਰਯਾਗ ਜ਼ਿਲ੍ਹੇ ਦੇ ਪਿੰਡ ਡੂੰਗਰੀ ਦਾ ਰਹਿਣ ਵਾਲਾ ਸੀ। ਮ੍ਰਿਤਕ ਔਰਤਾਂ ਦੀ ਪਛਾਣ ਕਲਪੇਸ਼ਵਰੀ ਦੇਵੀ (68) ਅਤੇ ਉਸ ਦੀ ਪੋਤੀ ਆਰਤੀ (24) ਵਜੋਂ ਹੋਈ ਹੈ, ਜਦਕਿ ਉਸ ਦਾ ਪਤੀ ਬੁੱਧੀ ਲਾਲ (70), ਉਸ ਦਾ ਪੁੱਤਰ ਜੀਤਪਾਲ (50), ਨੂੰਹ ਦੇਵੇਸ਼ਵਰੀ ਦੇਵੀ (45) ਅਤੇ ਉਸ ਦੀ ਇਕ ਹੋਰ ਪੋਤੀ ਜ਼ਖਮੀ ਹੋ ਗਈ।
Advertisement
Advertisement
Related News
Advertisement