For the best experience, open
https://m.punjabitribuneonline.com
on your mobile browser.
Advertisement

ਮੁੰਬਈ: ਸੋਸ਼ਲ ਮੀਡੀਆ ਤੇ ਮਸ਼ਹੂਰ ਅਨਵੀ ਕਾਮਦਾਰ ਦੀ ਵੀਡੀਓ ਬਣਾਉਣ ਮੌਕੇ ਮੌਤ

01:13 PM Jul 18, 2024 IST
ਮੁੰਬਈ  ਸੋਸ਼ਲ ਮੀਡੀਆ ਤੇ ਮਸ਼ਹੂਰ ਅਨਵੀ ਕਾਮਦਾਰ ਦੀ ਵੀਡੀਓ ਬਣਾਉਣ ਮੌਕੇ ਮੌਤ
Advertisement

ਮੁੰਬਈ,18 ਜੁਲਾਈ

Advertisement

ਰੀਲਾਂ ਬਣਾਉਣ ਕਾਰਨ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਈ ਅਨਵੀ ਕਾਮਦਾਰ ਮਹਾਂਰਾਸ਼ਟਰ ਦੇ ਰਾਇਗੜ੍ਹ ਵਿਚ ਇਕ ਵੀਡੀਓ ਬਣਾਉਣ ਦੌਰਾਨ ਖੱਡ ਵਿਚ ਡਿੱਗ ਗਈ ਅਤੇ ਉਸਦੀ ਮੌਤ ਹੋ ਗਈ। ਮਾਨਗਾਓਂ ਦੇ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ 27 ਸਾਲਾਂ ਅਨਵੀ ਆਪਣੇ ਦੋਸਤਾਂ ਨਾਲ ਘੁੰਮਣ ਗਈ ਸੀ ਅਤੇ ਇੱਕ ਵੀਡੀਓ ਬਣਾਉਣ ਦੌਰਾਨ ਮਸ਼ਹੂਰ ਕੁੰਭੇ ਝਰਨੇ ਦੇ ਕੋਲ 300 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ।
ਅਧਿਕਾਰੀ ਨੇ ਦੱਸਿਆ ਕਿ ਉਸ ਦੇ ਦੋਸਤਾਂ ਵੱਲੋਂ ਸੂਚਿਤ ਕੀਤੇ ਜਾਣ ਤੇ ਪੁਲੀਸ ਅਤੇ ਸਥਾਨਕ ਬਚਾਅ ਕਰਮਚਾਰੀ ਮੌਕੇ ਤੇ ਪਹੁੰਚ ਗਏ ਅਤੇ ਉਸ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੇ ਇਲਾਜ ਦੌਰਾਨ ਅਨਵੀ ਦੀ ਮੌਤ ਹੋ ਗਈ।- ਪੀਟੀਆਈ

Advertisement
Author Image

Puneet Sharma

View all posts

Advertisement
Advertisement
×