ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਹ ਦੇ ਪੈਸੇ ਲੈਣ ਲਈ ਧਰਨੇ ’ਤੇ ਬੈਠਾ ਕੰਟੀਨ ਸੰਚਾਲਕ

07:55 AM Apr 27, 2024 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਅਪਰੈਲ
ਇਥੋਂ ਦੇ ਜੀਟੀਬੀ ਮਾਰਕੀਟ ਦੇ ਪਿੱਛੇ ਸਥਿਤ ਸਕੂਲ ਆਫ ਐਮੀਨੈਂਸ ਬਾਹਰ ਕੰਟੀਨ ਸੰਚਾਲਕ ਹੜਤਾਲ ’ਤੇ ਬੈਠ ਗਿਆ। ਉਸ ਨੇ ਦੋਸ਼ ਲਾਇਆ ਕਿ ਸਕੂਲ ਸਟਾਫ਼ 16 ਹਜ਼ਾਰ ਰੁਪਏ ਦਾ ਚਾਹ ਦਾ ਬਿੱਲ ਨਹੀਂ ਦੇ ਰਿਹਾ। ਕੰਟੀਨ ਸੰਚਾਲਕ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਨੇ ਸਰਕਾਰੀ ਸਕੂਲ ਦੀ ਕੰਟੀਨ ਠੇਕੇ ’ਤੇ ਲਈ ਹੋਈ ਹੈ। ਕੰਟੀਨ ਨੂੰ ਠੇਕੇ ’ਤੇ ਦੇਣ ਸਮੇਂ ਇਹ ਸ਼ਰਤ ਰੱਖੀ ਗਈ ਸੀ ਕਿ ਸਕੂਲ ਸਟਾਫ਼ ਨੂੰ ਰੋਜ਼ਾਨਾ ਪੰਜ ਕੱਪ ਮੁਫ਼ਤ ਦੇਣੇ ਪੈਣਗੇ। ਉਹ 11 ਮਹੀਨਿਆਂ ਤੱਕ ਹਰ ਰੋਜ਼ ਮੁਫ਼ਤ ਚਾਹ ਦਿੰਦਾ ਰਿਹਾ। ਇਸ ਦੇ ਬਾਵਜੂਦ ਪ੍ਰਿੰਸੀਪਲ ਸਮੇਤ ਸਟਾਫ਼ 16 ਹਜ਼ਾਰ ਰੁਪਏ ਦਾ ਬਿੱਲ ਅਜੇ ਵੀ ਬਕਾਇਆ ਹੈ। ਜਦੋਂ ਉਸ ਨੇ ਬਿੱਲ ਮੰਗਿਆ ਤਾਂ ਉਸ ਨੂੰ ਕੰਟੀਨ ਖੋਲ੍ਹਣ ਤੋਂ ਰੋਕ ਦਿੱਤਾ ਗਿਆ।
ਗੌਰਵ ਨੇ ਪ੍ਰਸਾਸ਼ਨ ਤੋਂ ਇਨਸਾਫ਼ ਦੀ ਮੰਗ ਕਰਨ ਦੇ ਨਾਲ-ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਪ੍ਰਿੰਸੀਪਲ ਰਾਜੇਸ਼ ਕੁਮਾਰ ਫੁੱਲ ਨੇ ਕਿਹਾ ਕਿ ਉਹ ਅੱਜ-ਕੱਲ੍ਹ ਚੋਣ ਡਿਊਟੀ ਵਿਚ ਰੁੱਝੇ ਹੋਏ ਹਨ। ਜੇਕਰ ਕੰਟੀਨ ਸੰਚਾਲਕ ਨੂੰ ਕੋਈ ਸਮੱਸਿਆ ਸੀ ਤਾਂ ਉਹ ਉਸ ਨੂੰ ਮਿਲ ਕੇ ਗੱਲ ਕਰ ਸਕਦਾ ਸੀ। ਉਹ ਖੁਦ ਉਸ ਨੂੰ ਮਿਲਣਗੇ ਅਤੇ ਸਮੱਸਿਆ ਦਾ ਹੱਲ ਕਰਨਗੇ।

Advertisement

Advertisement
Advertisement