For the best experience, open
https://m.punjabitribuneonline.com
on your mobile browser.
Advertisement

ਫਲੈਕਸ ਲੱਗਣ ਮਗਰੋਂ ਬਦਲਿਆ ਉਮੀਦਵਾਰ ਦਾ ਚੋਣ ਨਿਸ਼ਾਨ

10:37 AM Oct 10, 2024 IST
ਫਲੈਕਸ ਲੱਗਣ ਮਗਰੋਂ ਬਦਲਿਆ ਉਮੀਦਵਾਰ ਦਾ ਚੋਣ ਨਿਸ਼ਾਨ
ਸਿੰਘੇਵਾਲਾ ­’ਚ ਘੜੀ ਚੋਣ ਨਿਸ਼ਾਨ ਵਾਲਾ ਫਲੈਕਸ ਲਗਵਾਉਂਦੇ ਉਮੀਦਵਾਰ ਦੇ ਸਮਰਥਕ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 9 ਅਕਤੂਬਰ
ਪਿੰਡ ਸਿੰਘੇਵਾਲਾ ਵਿੱਚ ਸਰਪੰਚੀ ਦੀ ਚੋਣ ਲੜ ਰਹੇ ਉਮੀਦਵਾਰ ਦਾ ਚੋਣ ਨਿਸ਼ਾਨ ਹੀ ਬਦਲ ਦਿੱਤਾ ਗਿਆ। ਉਮੀਦਵਾਰ ਰਵਿੰਦਰ ਸਿੰਘ ਨੇ ਰਿਟਰਨਿੰਗ ਅਫ਼ਸਰ ’ਤੇ ਫਾਰਮ ਪੰਜ ਅਧੀਨ ਪਹਿਲਾਂ ਅਲਾਟ ਕੀਤੇ ‘ਘੜੀ’ ਦੇ ਚੋਣ ਨਿਸ਼ਾਨ ਨੂੰ ਬਦਲ ਕੇ ਚੋਣ ਨਿਸ਼ਾਨ ‘ਕਹੀ’ ਕਰਨ ‘ਤੇ ਇਤਰਾਜ਼ ਕੀਤਾ ਹੈ। ਰਵਿੰਦਰ ਸਿੰਘ ਵੱਲੋਂ ਵਿਖਾਏ ਤੱਥਾਂ ਮੁਤਾਬਕ ਦੋਵੇਂ ਚੋਣ ਨਿਸ਼ਾਨ ਅਲਾਟਮੈਂਟ ਪੱਤਰਾਂ ਉੱਪਰ ਕੋਈ ਤਰੀਕ ਨਹੀਂ ਲਿਖੀ ਹੋਈ। ਰਵਿੰਦਰ ਸਿੰਘ ਨੇ ਆਖਿਆ ਕਿ ਉਸ ਨੂੰ ਨਾਮਜ਼ਦਗੀਆਂ ਮੁਕੰਮਲ ਹੋਣ ’ਤੇ 7 ਅਕਤੂਬਰ ਨੂੰ ਰਿਟਰਨਿੰਗ ਅਫ਼ਸਰ ਨੇ ਉਸ ਨੂੰ ਲਿਖਤੀ ਰੂਪ ਵਿੱਚ ‘ਘੜੀ’ ਚੋਣ ਨਿਸ਼ਾਨ ਜਾਰੀ ਕੀਤਾ ਸੀ। ਦੂਸਰੇ ਦਿਨ ਅੱਠ ਅਕਤੂਬਰ ਨੂੰ ਰਿਟਰਨਿੰਗ ਅਫ਼ਸਰ ਨੇ ਉਸ ਨੂੰ ਆਈਟੀਆਈ ਖਿਉਵਾਲੀ ਬੁਲਾਇਆ ਅਤੇ ਨਵਾਂ ਚੋਣ ਨਿਸ਼ਾਨ ‘ਕਹੀ’ ਲਿਖਤੀ ਰੂਪ ਵਿੱਚ ਜਾਰੀ ਕਰ ਦਿੱਤਾ ਗਿਆ। ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਨਾਮਜ਼ਦਗੀਆਂ ਦਾ ਕਾਰਜ ਮੁਕੰਮਲ ਹੋਣ ਮਗਰੋਂ ਉਸ ਦਾ ਚੋਣ ਨਿਸ਼ਾਨ ਬਦਲ ਦਿੱਤਾ ਗਿਆ ਜੋ ਕਾਨੂੰਨੀ ਤੌਰ ’ਤੇ ਗਲਤ ਹੈ ਜਦਕਿ ਉਸ ਨੇ ਪਿੰਡ ਵਿੱਚ ਘੜੀ ਚੋਣ ਨਿਸ਼ਾਨ ਵਾਲੇ ਫਲੈਕਸ ਵੀ ਲਗਵਾ ਦਿੱਤੇ ਸਨ। ਰਵਿੰਦਰ ਸਿੰਘ ਨੇ ਚੋਣ ਕਮਿਸ਼ਨ ਤੋਂ ਕਾਰਵਾਈ ਮੰਗੀ ਹੈ।

Advertisement

ਚੋਣ ਨਿਸ਼ਾਨ ਬਾਰੇ ਭੰਬਲਭੂਸਾ ਸੀ: ਅਧਿਕਾਰੀ

ਰਿਟਰਨਿੰਗ ਸਵਰਨ ਸਿੰਘ ਦਾ ਕਹਿਣਾ ਸੀ ਕਿ ਚੋਣ ਨਿਸ਼ਾਨਾਂ ਦੀ ਵੰਡ ’ਚ ਪਾਰਦਰਸ਼ਤਾ ਵਰਤੀ ਗਈ ਹੈ। ਰਵਿੰਦਰ ਸਿੰਘ ਨੂੰ ਜਾਰੀ ਚੋਣ ਨਿਸ਼ਾਨ ’ਚ ਹੱਥ ਘੜੀ ਅਤੇ ਕੰਧ ਘੜੀ ਵਾਲਾ ਭੰਬਲਭੂਸਾ ਸੀ ਜਿਸ ਕਰ ਕੇ ਬਾਅਦ ਵਿੱਚ ਉਸ ਨੂੰ ‘ਕਹੀ’ ਚੋਣ ਨਿਸ਼ਾਨ ਜਾਰੀ ਕੀਤਾ ਗਿਆ।

Advertisement

Advertisement
Author Image

Advertisement