ਵਾਟਰ ਸਪਲਾਈ ਐਂਡ ਸੀਵਰੇਜ ਦਾ ਠੇਕਾ ਲੈਣ ਵਾਲੀ ਕੰਪਨੀ ਦਾ ਠੇਕਾ ਰੱਦ
08:24 AM Sep 06, 2024 IST
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 5 ਸਤੰਬਰ
ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਪਟਿਆਲਾ ਦੇ ਪੂਰਬੀ ਚੀਫ਼ ਰਾਜਵੰਤ ਕੌਰ ਨੇ ਵਾਟਰ ਸਪਲਾਈ ਐਂਡ ਸੀਵਰੇਜ ਦਾ ਠੇਕਾ ਲੈਣ ਵਾਲੀ ਕੰਪਨੀ ਦਾ ਠੇਕਾ ਰੱਦ ਕਰ ਦਿੱਤਾ ਹੈ। ਇਸ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਆਊਟਸੋਰਸ ਕਰਮਚਾਰੀ ਦਲ ਰਾਜਪੁਰਾ ਦੇ ਪ੍ਰਧਾਨ ਸੰਜੀਵ ਕੁਮਾਰ (ਸੰਜੂ) ਨੇ ਦੱਸਿਆ ਕਿ ਕਿ ਐਕਸੀਅਨ ਵੱਲੋਂ ਉਕਤ ਮਸਲਾ ਹੱਲ ਨਾ ਹੋਇਆ ਤਾਂ ਯੂਨੀਅਨ ਅਹੁਦੇਦਾਰ ਉੱਠ ਕੇ ਚੀਫ਼ ਪੂਰਬੀ ਰਾਜਵੰਤ ਕੌਰ ਕੋਲ ਚਲੇ ਗਏ ਅਤੇ ਗੱਲਬਾਤ ਕੀਤੀ ਤਾਂ ਰਾਜਵੰਤ ਕੌਰ ਨੇ ਅਹਿਮ ਫ਼ੈਸਲਾ ਲੈਂਦਿਆਂ ਉਕਤ ਕੰਪਨੀ ਦਾ ਰਾਜਪੁਰਾ ਵਿਚੋਂ ਠੇਕਾ ਖ਼ਤਮ ਕਰਕੇ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ। ਠੇਕਾ ਕੰਪਨੀ ਨੂੰ ਕਾਲੀ ਸੂਚੀ ਵਿੱਚ ਪਾਉਣ ਕਾਰਨ ਕਾਮਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Advertisement
Advertisement