ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ: ਮੀਂਹ ਕਾਰਨ ਮਿੰਟਾਂ ’ਚ ਜਲਥਲ ਹੋਇਆ ਟੋਰਾਂਟੋ

07:20 AM Jul 18, 2024 IST
ਓਂਟਾਰੀਓ ’ਚ ਭਾਰੀ ਮੀਂਹ ਮਗਰੋਂ ਹੜ੍ਹ ’ਚ ਫਸੀਆਂ ਕਾਰਾਂ। -ਫੋਟੋ: ਰਾਇਟਰਜ਼

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਜੁਲਾਈ
ਇੱਥੇ ਮੰਗਲਵਾਰ ਬਾਅਦ ਦੁਪਹਿਰ ਪਏ ਤੇਜ਼ ਮੀਂਹ ਕਾਰਨ ਟੋਰਾਂਟੋ ਸ਼ਹਿਰ ਮਿੰਟਾਂ ਵਿੱਚ ਜਲਥਲ ਹੋ ਗਿਆ। ਹਜ਼ਾਰਾਂ ਵਾਹਨ ਸੜਕਾਂ ’ਤੇ ਫਸ ਗਏ ਅਤੇ ਸਵਾ ਕੁ ਲੱਖ ਘਰਾਂ ਦੀ ਬਿਜਲੀ ਬੰਦ ਹੋ ਗਈ। ਇਸੇ ਤਰ੍ਹਾਂ ਕਈ ਸਟੋਰਾਂ ਤੇ ਘਰਾਂ ਵਿੱਚ ਪਾਣੀ ਭਰ ਗਿਆ। ਬੱਸਾਂ ਤੇ ਟਰਾਮਾਂ ਵੀ ਰੋਕਣੀਆਂ ਪਈਆਂ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੌਸਮ ਵਿਭਾਗ ਅਨੁਸਾਰ ਹੁਣ ਤੱਕ ਜੁਲਾਈ ਦੇ ਪੂਰੇ ਮਹੀਨੇ ਵਿਚ ਸਾਢੇ ਸੱਤ ਸੈਂਟੀਮੀਟਰ ਮੀਂਹ ਪੈਣ ਦਾ ਰਿਕਾਰਡ ਸੀ ਪਰ ਸਿਰਫ 35 ਮਿੰਟਾਂ ਵਿੱਚ ਇਹ ਰਿਕਾਰਡ ਟੱਪ ਕੇ 10 ਸੈਂਟੀਮੀਟਰ ਪਹੁੰਚ ਗਿਆ।
ਅਧਿਕਾਰੀਆਂ ਅਨੁਸਾਰ ਮੀਂਹ ਕਾਰਨ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 2013 ਵਿੱਚ ਇਸ ਤੋਂ ਘੱਟ ਮੀਂਹ ਪਿਆ ਸੀ ਅਤੇ ਉਸ ਵੇਲੇ ਲਗਪਗ ਇੱਕ ਅਰਬ ਡਾਲਰ ਦਾ ਨੁਕਸਾਨ ਹੋਇਆ ਸੀ।

Advertisement

Advertisement
Advertisement