For the best experience, open
https://m.punjabitribuneonline.com
on your mobile browser.
Advertisement

ਬੱਬਰ ਖਾਲਸਾ ਦਾ ਕਾਰਕੁਨ ਅਸਲੇ ਸਮੇਤ ਗ੍ਰਿਫ਼ਤਾਰ

11:30 AM Jul 18, 2024 IST
ਬੱਬਰ ਖਾਲਸਾ ਦਾ ਕਾਰਕੁਨ ਅਸਲੇ ਸਮੇਤ ਗ੍ਰਿਫ਼ਤਾਰ
Photo/ANI
Advertisement

ਚੰਡੀਗੜ੍ਹ, 18 ਜੁਲਾਈ
ਪੰਜਾਬ ਪੁਲੀਸ ਨੇ ਬੱਬਰ ਖਾਲਸਾ ਦੇ ਇਕ ਕਾਰਕੁਨ ਨੂੰ ਗ੍ਰਿਫ਼ਤਾਰ ਕਰਦਿਆਂ ਸੰਭਾਵਿਤ ਟਾਰਗੇਟ ਹੱਤਿਆ ਨੂੰ ਟਾਲ ਦਿੱਤਾ ਹੈ। ਡੀਜੀਪੀ ਗੌਰਵ ਯਾਦਵ ਨੇ 'ਐਕਸ' ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਹਿਯੋਗੀ ਅਤਿਵਾਦੀ ਮਾਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਵਿੱਚ ਸੰਚਾਲਕ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਅਤੇ ਰੇਸ਼ਮ ਸਿੰਘ ਸ਼ਾਮਲ ਹਨ। ਉਹ ਆਪਣੇ ਵਿਦੇਸ਼ੀ ਹੁਕਮਰਾਨਾਂ ਦੁਆਰਾ ਨਿਰਦੇਸ਼ਿਤ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਤੋਂ ਇੱਕ ਪਿਸਤੌਲ, ਦੋ ਮੈਗਜ਼ੀਨ, ਨੌਂ ਗੋਲੀਆਂ ਅਤੇ ਇੱਕ ਖਾਲੀ ਗੋਲੀ ਦਾ ਖੋਲ ਬਰਾਮਦ ਕੀਤਾ ਹੈ। -ਆਈਏਐੱਨਐੱਸ

Advertisement

Advertisement
Author Image

Puneet Sharma

View all posts

Advertisement
Advertisement
×