ਕੈਨੇਡਾ ਨੇ ਭਾਰਤ ਨੂੰ ਸਬੂਤ ਮੁਹੱਈਆ ਕਰਵਾਏ ਸਨ: ਸਟੀਵਰਟ ਵੀਲ੍ਹਰ
08:56 PM Oct 14, 2024 IST
ਨਵੀਂ ਦਿੱਲੀ, 14 ਅਕਤੂਬਰ
ਭਾਰਤ ਵੱਲੋਂ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੈ ਕੁਮਾਰ ਵਰਮਾ ਅਤੇ ਹੋਰ ਡਿਪਲੋਮੈਟਾਂ ਨੂੰ ਵਾਪਸ ਸੱਦਣ ਦੇ ਫੈਸਲੇ ਤੋਂ ਬਾਅਦ ਕੈਨੇਡੀਅਨ ਡਿਪਲੋਮੈਟ ਸਟੀਵਰਟ ਵੀਲ੍ਹਰ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਨੇ ਭਾਰਤ ਸਰਕਾਰ ਨੂੰ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਸਬੂਤ ਮੁਹੱਈਆ ਕਰਵਾਏ ਸਨ। ਹੁਣ, ਭਾਰਤ ਨੂੰ ਆਪਣੇ ਕਹੇ ਅਨੁਸਾਰ ਚੱਲਣਾ ਚਾਹੀਦਾ ਹੈ ਅਤੇ ਇਨ੍ਹਾਂ ਸਾਰੇ ਦੋਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਉਨ੍ਹਾਂ ਦੇ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੈਨੇਡੀਅਨ ਸਫੀਰ ਨੂੰ ਅੱਜ ਸ਼ਾਮ ਤਲਬ ਕਰਦਿਆਂ ਕਿਹਾ ਸੀ ਕਿ ਭਾਰਤ ਨੂੰ ਟਰੂਡੋ ਸਰਕਾਰ ’ਤੇ ਵਿਸ਼ਵਾਸ ਨਹੀਂ ਹੈ ਕਿਉਂਕਿ ਕੈਨੇਡਾ ਸਰਕਾਰ ਵੋਟ ਰਾਜਨੀਤੀ ਤਹਿਤ ਇਹ ਸਭ ਕਰ ਰਹੀ ਹੈ।
Advertisement
Advertisement