For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਓਪਨ: ਰਾਜਾਵਤ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ

07:50 AM Jul 06, 2024 IST
ਕੈਨੇਡਾ ਓਪਨ  ਰਾਜਾਵਤ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ’ਚ
Advertisement

ਕੈਲਗਰੀ

Advertisement

ਭਾਰਤੀ ਬੈਡਮਿੰਟਨ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਜਾਪਾਨ ਦੇ ਟਾਕੁਮਾ ਓਬਾਯਾਸ਼ੀ ਨੂੰ ਸਿੱਧੇ ਮੁਕਾਬਲੇ ਵਿੱਚ ਹਰਾ ਕੇ ਕੈਨੇਡਾ ਓਪਨ ਸਿੰਗਲਜ਼ ਕੁਆਰਟਰ ਫਾਈਨਲ ਵਿੱਚ ਦਾਖਲਾ ਲਿਆ। ਦੁਨੀਆ ਦੇ 39ਵੇਂ ਨੰਬਰ ਦੇ ਖਿਡਾਰੀ ਰਾਜਾਵਤ ਨੇ 33ਵੀਂ ਰੈਂਕਿੰਗ ਵਾਲੇ ਓਬਾਯਾਸ਼ੀ ਨੂੰ 38 ਮਿੰਟ ’ਚ 21-19, 21-11 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਡੈਨਮਾਰਕ ਦੇ ਐਂਡਰਸ ਅੰਟੋਨਸੇਨ ਨਾਲ ਹੋਵੇਗਾ। ਮਹਿਲਾ ਡਬਲਜ਼ ਵਿੱਚ ਤੀਜਾ ਦਰਜਾ ਪ੍ਰਾਪਤ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਆਖ਼ਰੀ 16 ਦੇ ਮੁਕਾਬਲੇ ਵਿੱਚ ਉਸ ਨੇ ਡੈਨਮਾਰਕ ਦੀ ਨਤਾਸ਼ਾ ਐਂਥਨੀਸੇਨ ਅਤੇ ਨੈਦਰਲੈਂਡਜ਼ ਦੀ ਅਲੀਸਾ ਟ੍ਰੀਟੋਸੈਨਟੋਨੋ ਨੂੰ 17-21, 21-7, 21-8 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਚੀਨੀ ਤਾਇਪੇ ਦੀ ਪੇਈ ਸ਼ਾਨ ਸਿਏਹ ਅਤੇ ਅਨ-ਜ਼ੂ ਹੁੰਗ ਨਾਲ ਹੋਵੇਗਾ। ਅਨੁਪਮਾ ਉਪਾਧਿਆਏ ਅਤੇ ਤਾਨੀਆ ਹੇਮੰਤ ਦੀ ਜੋੜੀ ਦੂਜੇ ਰਾਊਂਡ ਵਿੱਚ ਹਾਰ ਗਈ। -ਪੀਟੀਆਈ

Advertisement
Author Image

sanam grng

View all posts

Advertisement
Advertisement
×