ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Canada ਮਾਰਕ ਕਾਰਨੀ ਸ਼ੁੱਕਰਵਾਰ ਨੂੰ ਲੈਣਗੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼

08:41 PM Mar 13, 2025 IST
featuredImage featuredImage

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਮਾਰਚ
Mark Carney to be sworn in as new Prime Minister on Friday ਲਿਬਰਲ ਪਾਰਟੀ ਨੇ ਨਵੇਂ ਆਗੂ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਹਲਫ਼ਦਾਰੀ ਸਮਾਗਮ ਰਿਡਿਊ ਹਾਲ ਸਥਿਤ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੇ ਗ੍ਰਹਿ ਵਿਖੇ ਹੋਵੇਗਾ। ਇਸ ਮੌਕੇ ਕਾਰਨੀ ਕੈਬਨਿਟ ਦੇ ਬਾਕੀ ਮੰਤਰੀ ਵੀ ਹਲਫ਼ ਲੈਣਗੇ।

Advertisement

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਵਰਨਰ ਜਨਰਲ ਹਾਊਸ ਪਹੁੰਚ ਕੇ ਰਸਮੀ ਤੌਰ ’ਤੇ ਆਪਣਾ ਅਸਤੀਫਾ ਦੇਣਗੇ। ਖ਼ਬਰ ਲਿਖੇ ਜਾਣ ਤੱਕ ਨਵੀਂ ਕੈਬਨਿਟ ਵਿਚ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਭੇਤ ਬਰਕਰਾਰ ਸੀ। ਉਂਝ ਮੁੱਢਲੇ ਸੰਕੇਤਾਂ ਅਨੁਸਾਰ ਨਵਾਂ ਮੰਤਰੀ ਮ਼ੰਡਲ ਮੌਜੂਦਾ (36 ਮੈਂਬਰੀ) ਤੋਂ ਕਾਫੀ ਛੋਟਾ ਹੋਵੇਗਾ। ਹਾਲਾਂਕਿ ਅਜਿਹੇ ਕਿਆਸ ਹਨ ਕਿ ਮੌਜੂਦਾ ਮੰਤਰੀਆਂ ’ਚੋਂ ਸਿਰਫ ਉਹੀ ਮੁੜ ਸ਼ਾਮਲ ਕੀਤੇ ਜਾਣਗੇ ਜਿਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਵਡਿਆਇਆ ਹੈ।

ਚੇਤੇ ਰਹੇ ਕਿ ਜਸਟਿਨ ਟਰੂਡੋ ਵੱਲੋਂ 6 ਜਨਵਰੀ ਨੂੰ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਤੋਂ ਪਹਿਲਾਂ ਹੀ ਗਵਰਨਰ ਜਨਰਲ ਨੇ ਸੰਸਦ ਦਾ ਬਹਾਰ ਰੁੱਤ ਇਜਲਾਸ 24 ਮਾਰਚ ਤੱਕ ਮੁਲਤਵੀ ਕਰ ਦਿੱਤਾ ਸੀ। ਘੱਟਗਿਣਤੀ ਲਿਬਰਲ ਸਰਕਾਰ ਨੂੰ ਹਾਲਾਂਕਿ ਉਦੋਂ ਤੱਕ ਕੋਈ ਖਤਰਾ ਨਹੀਂ, ਪਰ ਸੂਤਰਾਂ ਦਾ ਮੰਨਣਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਉਸ ਤੋਂ ਪਹਿਲਾਂ ਹੀ ਸੰਸਦ ਭੰਗ ਕਰਕੇ ਮੱਧਕਾਲੀ ਚੋਣਾਂ ਦਾ ਐਲਾਨ ਕਰ ਸਕਦੇ ਹਨ।

Advertisement

ਜਸਟਿਨ ਟਰੂਡੋ ਵਲੋਂ ਪਾਰਟੀ ਲੀਡਰ ਵਜੋਂ ਅਸਤੀਫੇ ਤੋਂ ਪਹਿਲਾਂ ਮੁੱਖ ਵਿਰੋਧੀ ਪਾਰਟੀ ਆਗੂ ਵਲੋਂ ਮੱਧਕਾਲੀ ਚੋਣਾਂ ਲਈ ਕਾਫੀ ਜ਼ੋਰ ਲਾਇਆ ਜਾ ਰਿਹਾ ਸੀ, ਪਰ ਅਮਰੀਕਨ ਟੈਰਿਫ ਮਾਮਲੇ ਤੋਂ ਬਾਅਦ ਕੈਨੇਡਾ ਦੇ ਸਿਆਸੀ ਮਾਹੌਲ ਵਿੱਚ ਆਏ ਬਦਲਾਅ ਕਾਰਨ ਉਹੀ ਪਾਰਟੀ ਅੰਦਰਖਾਤੇ ਜਲਦੀ ਚੋਣਾਂ ਤੋਂ ਪਾਸਾ ਵੱਟਦੀ ਲੱਗਦੀ ਹੈ।

Advertisement
Tags :
Mark Carney