ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ਨੇ ਹਮੇਸ਼ਾ ਅਤਿਵਾਦ ਖ਼ਿਲਾਫ਼ ਸਖ਼ਤ ਕਾਰਵਾੲੀ ਕੀਤੀ ਹੈ ਤੇ ਭਵਿੱਖ ’ਚ ਵੀ ਕਰਦਾ ਰਹੇਗਾ: ਟਰੂਡੋ

04:03 PM Jul 06, 2023 IST

ਓਟਵਾ, 6 ਜੁਲਾਈ
ਕੈਨੇਡਾ ਦੀ ਸਰਕਾਰ ਦੇ ਖਾਲਿਸਤਾਨ ਪੱਖੀ ਇਕੱਠਾਂ ਅਤੇ ਦੇਸ਼ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਵਿੱਚ ਨਰਮੀ ਦੇ ਦੋਸ਼ਾਂ ਦਾ ਜੁਆਬ ਦਿੰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਨੇ ਹਮੇਸ਼ਾ ਅਤਿਵਾਦ ਖ਼ਿਲਾਫ਼ ਗੰਭੀਰ ਕਾਰਵਾਈ ਕੀਤੀ ਹੈ ਅਤੇ ਅੱਗੇ ਵੀ ਕਰਦਾ ਰਹੇਗਾ। ਦੋ ਮਹੀਨਿਆਂ ਵਿੱਚ ਕੈਨੇਡਾ ਵਿੱਚ ਖਾਲਿਸਤਾਨੀ ਵੱਖਵਾਦੀਆਂ ਨਾਲ ਜੁੜੀਆਂ ਤਿੰਨ ਵੱਡੀਆਂ ਭਾਰਤ ਵਿਰੋਧੀ ਘਟਨਾਵਾਂ ਸਾਹਮਣੇ ਆਈਆਂ ਹਨ। ਕੈਨੇਡਾ ਨੂੰ ਵਿਭਿੰਨਤਾ ਵਾਲਾ ਦੇਸ਼ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਿੰਸਾ ਅਤੇ ਕੱਟੜਵਾਦ ਦੇ ਸਾਰੇ ਰੂਪਾਂ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ। ਸ੍ਰੀ ਟਰੂਡੋ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਉਹ ਅਤਿਵਾਦ ਪ੍ਰਤੀ ਨਰਮ ਹਨ।

Advertisement

Advertisement
Tags :
ਅਤਿਵਾਦਸਖ਼ਤਹਮੇਸ਼ਾਕਰਦਾਕਾਰਵਾੲੀਕੀਤੀ:ਕੈਨੇਡਾਖ਼ਿਲਾਫ਼ਟਰੂਡੋਭਵਿੱਖਰਹੇਗਾ: