ਕੈਨੇਡਾ: ਪੰਜਾਬੀ ਨੌਜਵਾਨਾਂ ਵੱਲੋਂ ਰੇਡੀਓ ਹੋਸਟ ’ਤੇ ਹਮਲਾ
07:19 AM Oct 01, 2024 IST
Advertisement
ਪੱਤਰ ਪ੍ਰੇਰਕ
ਵੈਨਕੂਵਰ, 30 ਸਤੰਬਰ
ਕੈਲਗਰੀ ਵਿੱਚ ਦੋ ਨੌਜਵਾਨਾਂ ਵੱਲੋਂ ਰੇਡੀਓ ਹੋਸਟ ਰਿਸ਼ੀ ਨਾਗਰ ’ਤੇ ਹਮਲਾ ਕੀਤਾ ਗਿਆ। ਪੁਲੀਸ ਨੇ ਹਮਲਾਵਰਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਲਗਰੀ ਵਿੱਚ ਰੇਡੀਓ ਦੇ ਸਮਾਚਾਰ ਨਿਰਦੇਸ਼ਕ ਦੀ ਜ਼ਿੰਮੇਵਾਰੀ ਨਿਭਾਅ ਰਹੇ ਰਿਸ਼ੀ ਨਾਗਰ ਮੀਟਿੰਗ ਵਿੱਚ ਹਿੱਸਾ ਲੈਣ ਮਗਰੋਂ ਜਿਵੇਂ ਹੀ ਹਾਲ ’ਚੋਂ ਬਾਹਰ ਨਿਕਲੇ ਤਾਂ ਦੋ ਪੰਜਾਬੀ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕੀਤੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲੀਸ ਨੇ ਹਮਲਾਵਰਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ, ਮੁਲਜ਼ਮ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ। ਪਤਾ ਚੱਲਿਆ ਹੈ ਕਿ ਇਹ ਮਾਮਲਾ ਰੀਅਲ ਅਸਟੇਟ ਏਜੰਟ ਵੱਲੋਂ ਕਥਿਤ ਫਿਰੌਤੀ ਮੰਗਣ ਤੇ ਗੁਰਦੁਆਰਾ ਪਾਰਕਿੰਗ ਵਿੱਚ ਹਥਿਆਰ ਨਾਲ ਹਮਲਾਵਰ ਕਰਨ ਨਾਲ ਜੁੜਿਆ ਹੋਇਆ ਹੈ। ਇਹ ਖ਼ਬਰ ਰੇਡੀਓ ’ਤੇ ਵਾਰ-ਵਾਰ ਚਲਾਏ ਜਾਣ ਕਾਰਨ ਹਮਲਾਵਰ ਨਾਰਾਜ਼ ਸਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement
Advertisement
Advertisement