ਆਸਟਰੀਆ: ‘ਫਰੀਡਮ ਪਾਰਟੀ’ ਨੇ ਜਿੱਤੀ ਚੋਣ
07:20 AM Oct 01, 2024 IST
Advertisement
ਵਿਆਨਾ, 30 ਸਤੰਬਰ
ਆਸਟਰੀਆ ਵਿੱਚ ਸੱਜੇ ਪੱਖੀ ‘ਫਰੀਡਮ ਪਾਰਟੀ’ ਨੇ ਦੇਸ਼ ਦੀਆਂ ਸੰਸਦੀ ਚੋਣਾਂ ’ਚ ਜਿੱਤ ਦਰਜ ਕੀਤੀ ਹੈ। ਦੂਜੇ ਵਿਸ਼ਵ ਯੁੱਧ ਮਗਰੋਂ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸੱਜੇ ਪੱਖੀ ਪਾਰਟੀ ਨੇ ਦੇਸ਼ ਦੀਆਂ ਚੋਣਾਂ ਜਿੱਤੀਆਂ ਹਨ। ਚੋਣਾਂ ਦੌਰਾਨ ਇਮੀਗ੍ਰੇਸ਼ਨ, ਮਹਿੰਗਾਈ, ਯੂਕਰੇਨ ਅਤੇ ਹੋਰ ਮੁੱਦੇ ਭਾਰੂ ਰਹੇ। ‘ਫਰੀਡਮ ਪਾਰਟੀ’ ਨੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੱਤਾਧਾਰੀ ਰੂੜ੍ਹੀਵਾਦੀਆਂ ’ਤੇ ਦਬਦਬਾ ਬਣਾਇਆ। ਹਾਲਾਂਕਿ, ਇਸ ਦੇ ਸ਼ਾਸਨ ਕਰਨ ਦੀਆਂ ਸੰਭਾਵਨਾਵਾਂ ਸਪਸ਼ਟ ਨਹੀਂ ਹਨ। ਕੌਮੀ ਪ੍ਰਸਾਰਕ ‘ਓਆਰਐੱਫ’ ਨੇ ਦੱਸਿਆ ਕਿ ਚੋਣਾਂ ਦੇ ਸ਼ੁਰੂਆਤੀ ਅਧਿਕਾਰਤ ਨਤੀਜਿਆਂ ਮੁਤਾਬਕ ਬਹੁਤ ਹੀ ਕਰੀਬੀ ਮੁਕਾਬਲੇ ਵਿੱਚ ਫਰੀਡਮ ਪਾਰਟੀ 29.2 ਫੀਸਦੀ ਵੋਟਾਂ ਨਾਲ ਪਹਿਲੇ ਸਥਾਨ ’ਤੇ ਰਹੀ, ਜਦੋਂਕਿ ਚਾਂਸਲਰ ਕਾਰਲ ਨੇਹਮਰ ਦੀ ‘ਆਸਟਰੀਆ ਪੀਪਲਜ਼ ਪਾਰਟੀ’ 26.5 ਫੀਸਦੀ ਵੋਟਾਂ ਨਾਲ ਦੂਜੇ ਸਥਾਨ ’ਤੇ ਰਹੀ। ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਵਿੱਚ ਕਿੱਕਲ ਨਾਲ ਕੰਮ ਨਹੀਂ ਕਰਨਾ ਚਾਹੁੰਦੇ। -ਏਪੀ
Advertisement
Advertisement
Advertisement