ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਨੌਸਰਬਾਜ਼ ਦੇ ਕਤਲ ਮਗਰੋਂ ਨਿਆਂ ਪ੍ਰਣਾਲੀ ਸਵਾਲਾਂ ’ਚ ਘਿਰੀ

08:08 AM Jun 24, 2024 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 23 ਜੂਨ
ਟਰਾਂਟੋ ਵਿੱਚ ਲੰਘੇ ਸੋਮਵਾਰ ਨੂੰ ਹੋਏ ਤੀਹਰੇ ਕਤਲ ’ਚ ਮਾਰੇ ਗਏ ਅਰਸ਼ ਮਿਸਾਘੀ ਦੇ ਪਿਛੋਕੜ ਬਾਰੇ ਖੁਲਾਸਿਆਂ ਨੇ ਕੈਨੇਡੀਅਨ ਨਿਆਂ ਪ੍ਰਣਾਲੀ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਇਸ ਤੋਂ ਲਗਪਗ 14 ਲੱਖ ਡਾਲਰ ਦੀ ਠੱਗੀ ਦੇ ਪੀੜਤ ਐਲਨ ਕੈਟਸ ਦੀ ਮਾਨਸਿਕ ਪੀੜ ਦਾ ਅੰਦਾਜ਼ਾ ਲੱਗਦਾ ਹੈ ਜਿਸ ਨੇ ਅਰਸ਼ ਤੇ ਉਸ ਦੀ ਸਹਿਯੋਗੀ ਔਰਤ ਸਮੀਰਾ ਯੂਸਫੀ ਨੂੰ ਹਲਾਕ ਕਰਨ ਮਗਰੋਂ ਖੁਦਕੁਸ਼ੀ ਕਰ ਲਈ।
ਪਹਿਲਾਂ ਤਾਂ ਕੁਝ ਦਿਨ ਪੁਲੀਸ ਵੱਲੋਂ ਮ੍ਰਿਤਕਾਂ ਦੀ ਪਛਾਣ ਹੀ ਨਹੀਂ ਦੱਸੀ ਗਈ ਤੇ ਨਾ ਹੀ ਮਾਮਲੇ ਬਾਰੇ ਮੀਡੀਆ ਨੂੰ ਪੱਲਾ ਫੜਾਇਆ ਗਿਆ। ਹਾਲਾਂਕਿ ਬਾਅਦ ’ਚ ਤਿੰਨਾਂ ਮ੍ਰਿਤਕਾਂ ਦੇ ਨਾਵਾਂ ਦੇ ਖੁਲਾਸੇ ਮਗਰੋਂ ਮੁੱਖ ਮੀਡੀਆ ਅਦਾਰੇ ‘ਗਲੋਬ ਐਂਡ ਮੇਲ’ ਵਲੋਂ ਕੀਤੀ ਪੜਤਾਲ ’ਚ ਪਤਾ ਲੱਗਿਆ ਕਿ ਅਰਸ਼ 2006 ਤੋਂ ਘਰਾਂ ਲਈ ਕਰਜ਼ਿਆਂ (ਮਾਰਗੇਜ) ਰਾਹੀਂ ਲੋਕਾਂ ਨਾਲ 10 ਕਰੋੜ ਡਾਲਰ ਤੋਂ ਵੱਧ ਦੀ ਠੱਗੀ ਮਾਰ ਚੁੱਕਾ ਸੀ। ਉਸ ਖ਼ਿਲਾਫ਼ ਠੱਗੀ ਦੇ ਦਰਜਨਾਂ ਕੇਸ ਦਰਜ ਸਨ ਪਰ ਉਹ ਇੱਕ ਦਿਨ ਵੀ ਜੇਲ੍ਹ ਨਹੀਂ ਗਿਆ। ਅਦਾਲਤ ’ਚੋਂ ਵੀ ਉਸ ਖ਼ਿਲਾਫ਼ ਕੇਸ ਬਿਨਾਂ ਕਾਰਨ ਵਾਪਸ ਲਏ ਜਾਂਦੇ ਰਹੇ। ਮਿਸਾਘੀ ’ਤੇ ਅਪਰਾਧੀ ਸੰਗਠਨਾਂ ’ਚ ਸ਼ਮੂਲੀਅਤ ਦੇ ਦੋਸ਼ ਵੀ ਲੱਗੇ ਪਰ ਉਹ ਮਾਮਲਾ ਵੀ ਫੈਸਲੇ ਤੋਂ ਪਹਿਲਾਂ ਹੀ ਵਾਪਸ ਲੈ ਲਿਆ ਗਿਆ। ਉਕਤ ਮੀਡੀਆ ਅਦਾਰੇ ਵਲੋਂ ਘੋਖ ਕਰਨ ’ਤੇ ਪਤਾ ਲੱਗਾ ਕਿ ਅਰਸ਼ ਵਿਰੁੱਧ ਅਦਾਲਤ ਵਿੱਚ ਗਿਆ ਕੋਈ ਵੀ ਮਾਮਲਾ ਫੈਸਲੇ ਤੱਕ ਨਾ ਪਹੁੰਚ ਸਕਿਆ। ਉਹ ਠੱਗੀਆਂ ਦੀ ਰਕਮ ਨਾਲ ਠਾਠ-ਬਾਠ ਵਾਲੀ ਜ਼ਿੰਗਦੀ ਬਿਤਾਉਂਦਾ ਸੀ। ਅਦਾਲਤ ਵਿੱਚੋੋਂ ਕੇਸ ਵਾਪਸ ਲੈਣੇ ਅਤੇ ਮੌਤ ਤੱਕ ਅਰਸ਼ ਦਾ ਪੁਲੀਸ ਰਿਕਾਰਡ ਵਿਚ ਅਕਸ ਸਾਫ ਸੁਥਰਾ ਹੋਣਾ ਕਈ ਸ਼ੰਕੇ ਖੜ੍ਹੇ ਕਰਦਾ ਹੈ।

Advertisement

Advertisement