ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ: ਲੁਟੇਰਿਆਂ ਹੱਥੋਂ ਜ਼ਖ਼ਮੀ ਹੋਏ ਪੰਜਾਬੀ ਨੌਜਵਾਨ ਨੇ ਦਮ ਤੋੜਿਆ

08:14 AM Jul 19, 2023 IST

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 18 ਜੁਲਾਈ
ਬਰੈਂਪਟਨ ਵਿਚ ਕੁਝ ਦਨਿ ਪਹਿਲਾਂ ਲੁਟੇਰਿਆਂ ਵੱਲੋਂ ਕਾਰ ਖੋਹਣ ਦੀ ਕੋਸ਼ਿਸ਼ ਦੌਰਾਨ ਗੰਭੀਰ ਜ਼ਖ਼ਮੀ ਕੀਤੇ ਗਏ ਪੰਜਾਬੀ ਨੌਜਵਾਨ ਗੁਰਵਿੰਦਰ (24) ਦੀ ਮੌਤ ਹੋ ਗਈ ਹੈ। ਉਹ ਫੂਡ ਡਲਿਵਰੀ ਦਾ ਕੰਮ ਕਰਦਾ ਸੀ। ਵੇਰਵਿਆਂ ਮੁਤਾਬਕ 12 ਜੁਲਾਈ ਨੂੰ ਉਹ ਮਿਸੀਸਾਗਾ ਸ਼ਹਿਰ ਵਿੱਚ ਜਦ ਖਾਣਾ ਪਹੁੰਚਦਾ ਕਰਨ (ਡਲਿਵਰੀ) ਗਿਆ ਤਾਂ ਕੁਝ ਲੁਟੇਰਿਆਂ ਨੇ ਉਸ ਦੀ ਕਾਰ ਖੋਹਣ ਦਾ ਯਤਨ ਕੀਤਾ। ਇਸ ਦੌਰਾਨ ਉਸ ਦੀ ਕਾਫ਼ੀ ਕੁੱਟਮਾਰ ਕੀਤੀ ਗਈ ਤੇ ਲੁਟੇਰੇ ਉਸ ਨੂੰ ਸਖ਼ਤ ਜ਼ਖ਼ਮੀ ਕਰ ਕੇ ਕਾਰ ਖੋਹ ਕੇ ਫਰਾਰ ਹੋ ਗਏ। ਉਹ ਉਸ ਦਨਿ ਤੋਂ ਹੀ ਹਸਪਤਾਲ ’ਚ ਇਲਾਜ ਅਧੀਨ ਸੀ। ਸੋਮਵਾਰ ਰਾਤ ਉਹ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਗਿਆ। ਪੀਲ ਪੁਲੀਸ ਨੇ ਖੋਹੀ ਹੋਈ ਕਾਰ ਬਰਾਮਦ ਕਰ ਲਈ ਹੈ, ਪਰ ਕਾਤਲ ਅਜੇ ਤੱਕ ਨਹੀਂ ਫੜੇ ਗਏ। ਜਾਣਕਾਰੀ ਅਨੁਸਾਰ ਉਹ ਕਰੀਬ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਤੇ ਨੌਕਰੀ ਤੋਂ ਬਾਅਦ ਮਿਲੇ ਸਮੇਂ ’ਚ ਫੂਡ ਡਲਿਵਰੀ ਦਾ ਕੰਮ ਕਰਦਾ ਸੀ।

Advertisement

Advertisement
Tags :
ਹੱਥੋਂਕੈਨੇਡਾਜ਼ਖ਼ਮੀਤੋੜਿਆਨੌਜਵਾਨਪੰਜਾਬੀਲੁਟੇਰਿਆਂ
Advertisement