For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਪ੍ਰਚਾਰ ਬੰਦ

06:38 AM May 24, 2024 IST
ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਪ੍ਰਚਾਰ ਬੰਦ
ਦਿੱਲੀ ਮੈਟਰੋਵਿੱਚ ਬੱਚਿਆਂ ਨਾਲ ਸੈਲਫੀ ਖਿੱਚਵਾਉਂਦੇ ਹੋਏ ਰਾਹੁਲ ਗਾਂਧੀ। -ਫੋਟੋ: ਮਾਨਸ ਰੰਜਨ ਭੂਈ
Advertisement

* ਛੇ ਰਾਜਾਂ ਤੇ ਦੋ ਯੂਟੀਜ਼ ਦੀਆਂ 58 ਸੀਟਾਂ ’ਤੇ ਭਲਕੇ ਪੈਣਗੀਆਂ ਵੋਟਾਂ
* ਹਰਿਆਣਾ ਦੀ ਕਰਨਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਵੀ ਭਲਕੇ
* ਸਟਾਰ ਪ੍ਰਚਾਰਕਾਂ ਨੇ ਆਖਰੀ ਗੇੜ ਲਈ ਕਮਰ ਕੱਸੀ

Advertisement

ਨਵੀਂ ਦਿੱਲੀ, 23 ਮਈ
ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਚੋਣ ਪ੍ਰਚਾਰ ਅੱਜ ਸ਼ਾਮ ਨੂੰ ਬੰਦ ਹੋ ਗਿਆ ਹੈ ਅਤੇ ਇਸ ਗੇੜ ਤਹਿਤ ਛੇ ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 58 ਲੋਕ ਸਭਾ ਸੀਟਾਂ ’ਤੇ ਵੋਟਾਂ 25 ਮਈ ਨੂੰ ਪੈਣਗੀਆਂ। ਇਨ੍ਹਾਂ ਸੀਟਾਂ ਵਿੱਚ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹਰਿਆਣਾ ਦੀ ਕਰਨਾਲ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਵੀ 25 ਮਈ ਨੂੰ ਹੀ ਹੋਵੇਗੀ। ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਹੁਣ ਚੋਣਾਂ ਦੇ ਆਖਰੀ ਗੇੜ ਲਈ ਕਮਰ ਕੱਸ ਲਈ ਹੈ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਵੋਟਿੰਗ ਦੇ ਛੇਵੇਂ ਗੇੜ ਤਹਿਤ ਕੌਮੀ ਰਾਜਧਾਨੀ ਦੀਆਂ ਸੀਟਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀਆਂ 14, ਹਰਿਆਣਾ ਦੀਆਂ ਸਾਰੀਆਂ 10, ਬਿਹਾਰ ਤੇ ਪੱਛਮੀ ਬੰਗਾਲ ਦੀਆਂ ਅੱਠ-ਅੱਠ, ਉੜੀਸਾ ਦੀਆਂ ਛੇ, ਝਾਰਖੰਡ ਦੀਆਂ 4 ਅਤੇ ਜੰਮੂ ਕਸ਼ਮੀਰ ਦੀ ਇੱਕ ਸੀਟ ਲਈ ਵੋਟਾਂ ਪੈਣਗੀਆਂ। ਹੁਣ ਤੱਕ 25 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 428 ਸੀਟਾਂ ’ਤੇ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਵੋਟਾਂ ਦਾ ਸੱਤਵਾਂ ਤੇ ਆਖਰੀ ਗੇੜ 1 ਜੂਨ ਨੂੰ ਹੋਵੇਗਾ ਅਤੇ ਚੋਣ ਨਤੀਜੇ 4 ਜੂਨ ਨੂੰ ਆਉਣਗੇ। ਚੋਣਾਂ ਦੇ ਛੇਵੇਂ ਗੇੜ ਤਹਿਤ ਮੁੱਖ ਉਮੀਦਵਾਰਾਂ ਵਿੱਚ ਧਰਮੇਂਦਰ ਪ੍ਰਧਾਨ (ਭਾਜਪਾ), ਮਨੋਜ ਤਿਵਾੜੀ (ਭਾਜਪਾ), ਕਨ੍ਹੱਈਆ ਕੁਮਾਰ (ਕਾਂਗਰਸ), ਮੇਨਕਾ ਗਾਂਧੀ (ਭਾਜਪਾ), ਮਹਿਬੂਬਾ ਮੁਫ਼ਤੀ (ਪੀਡੀਪੀ), ਅਭਿਜੀਤ ਗੰਗੋਪਾਧਿਆਏ (ਭਾਜਪਾ), ਮਨੋਹਰ ਲਾਲ ਖੱਟਰ (ਭਾਜਪਾ), ਨਵੀਨ ਜਿੰਦਲ (ਭਾਜਪਾ) ਅਤੇ ਰਾਓ ਇੰਦਰਜੀਤ ਸਿੰਘ (ਭਾਜਪਾ) ਦੇ ਨਾਂ ਸ਼ਾਮਲ ਹਨ। ਇਸ ਦੇ ਨਾਲ ਹੀ ਹਰਿਆਣਾ ਦੇ ਕਰਨਾਲ ਦੀ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਵੀ 25 ਮਈ ਨੂੰ ਹੋਵੇਗੀ। ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਚੋਣ ਮੈਦਾਨ ਵਿੱਚ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ ਛੇ ਵਜੇ ਤੱਕ ਪੈਣਗੀਆਂ। ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ ਤੇ ਵੱਡੀ ਗਿਣਤੀ ’ਚ ਪੁਲੀਸ ਤੇ ਨੀਮ ਫੌਜੀ ਦਸਤਿਆਂ ਦੇ ਜਵਾਨ ਤਾਇਨਾਤ ਹਨ। ਚੋਣ ਅਮਲਾ ਵੀ ਚੋਣ ਸਮੱਗਰੀ ਲੈ ਕੇ ਪੋਲਿੰਗ ਬੂਥਾਂ ਵੱਲ ਰਵਾਨਾ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਅੱਜ ਜਿੱਥੇ ਪ੍ਰਧਾਨ ਮੰਤਰੀ ਨੇ ਪੰਜਾਬ ਤੇ ਹਰਿਆਣਾ ਵਿੱਚ ਰੈਲੀਆਂ ਕੀਤੀਆਂ ਉੱਥੇ ਹੀ ਰਾਹੁਲ ਗਾਂਧੀ ਨੇ ਦਿੱਲੀ ਵਿਚ ਤੇ ਪ੍ਰਿਯੰਕਾ ਗਾਂਧੀ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਕੀਤਾ। -ਪੀਟੀਆਈ

Advertisement
Author Image

joginder kumar

View all posts

Advertisement
Advertisement
×