ਕਾਲਾ ਢਿੱਲੋਂ ਵੱਲੋਂ ਪਿੰਡ ਅਮਲਾ ਸਿੰਘ ਵਾਲਾ ’ਚ ਪ੍ਰਚਾਰ
09:59 AM Nov 07, 2024 IST
Advertisement
ਮਹਿਲ ਕਲਾਂ:
Advertisement
ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਅੱਜ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਵੱਲੋਂ ਪਿੰਡ ਅਮਲਾ ਸਿੰਘ ਵਾਲਾ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਕਈ ਵਿਅਕਤੀ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖਦਿਆਂ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਮੌਕੇ ਉਮੀਦਵਾਰ ਕਾਲਾ ਢਿੱਲੋਂ ਨੇ ਕਿਹਾ ਕਿ ਉਹ ਬਰਨਾਲਾ ਦੇ ਲੋਕਾਂ ਲਈ ਹਮੇਸ਼ਾ ਡੱਟ ਕੇ ਨਾਲ ਖੜ੍ਹੇ ਹਨ। ਜੇਕਰ ਹਲਕੇ ਦੇ ਲੋਕਾਂ ਨੇ ਜਿੱਤ ਦਾ ਮਾਣ ਬਖ਼ਸ਼ਿਆ ਤਾਂ ਉਹ ਹਲਕੇ ਦੇ ਲੋਕਾਂ ਦੀ ਆਵਾਜ਼ ਬਣਨਗੇ ਤੇ ਹਰ ਮੁੱਦਾ ਪਹਿਲ ਦੇ ਆਧਾਰ ’ਤੇ ਚੁੱਕ ਕੇ ਉਸਦਾ ਹੱਲ ਕਰਾਉਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ‘ਆਪ’ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਚੁੱਕੀ ਹੈ ਜਿਸਨੂੰ ਹਲਕੇ ਦੇ ਲੋਕ 20 ਨਵੰਬਰ ਨੂੰ ਸਬਕ ਸਿਖਾਉਣਗੇ। - ਨਿੱਜੀ ਪੱਤਰ ਪ੍ਰੇਰਕ
Advertisement
Advertisement