ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਵਿਕਾਸ ਪਰਿਸ਼ਦ ਵੱਲੋਂ ਸਿਹਤ ਸੰਭਾਲ ਬਾਰੇ ਕੈਂਪ

08:47 AM Oct 18, 2024 IST

ਪੱਤਰ ਪ੍ਰੇਰਕ
ਰਤੀਆ, 17 ਅਕਤੂਬਰ
ਭਾਰਤ ਵਿਕਾਸ ਪਰਿਸ਼ਦ ਰਤੀਆ ਨੇ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ ਅੱਗਰਵਾਲ ਧਰਮਸ਼ਾਲਾ ਵਿੱਚ 2 ਰੋਜ਼ਾ ਸਿਹਤ ਸੰਭਾਲ ਬਾਰੇ ਕੈਂਪ ਲਾਇਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਡਾ. ਆਰਐਨ ਵਰਮਾ (ਸਾਬਕਾ ਵਿਗਿਆਨੀ ਭਾਭਾ ਆਟੋਮਿਕ ਰਿਸਰਚ ਸੈਂਟਰ, ਮੁੰਬਈ), ਡਾ. ਅਤੁਲ ਰਾਏ, ਡਾ. ਪੀ.ਸੀ. ਸ਼ਰਮਾ ਨੇ ਸੇਵਾ ਨਿਭਾਈ। ਪਹਿਲੇ ਦਿਨ ਦੇ ਮੁੱਖ ਮਹਿਮਾਨ ਮਦਰ ਇੰਡੀਆ ਸਕੂਲ ਦੇ ਐਮ.ਡੀ. ਬੀ.ਐਲ ਬੱਤਰਾ ਸਨ, ਦੂਜੇ ਦਿਨ ਦੇ ਮੁੱਖ ਮਹਿਮਾਨ ਜਗਦੀਸ਼ ਚੰਦਰ ਜੀ.ਐਸ.ਡੀ.ਐਮ ਰਤੀਆ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਸ਼ਾਖਾ ਦੇ ਸਰਪ੍ਰਸਤ ਡਾ. ਨਰੇਸ਼ ਗੋਇਲ ਨੇ ਕੀਤੀ। ਇਸ ਮੌਕੇ ਐਸ.ਡੀ.ਐਮ ਨੇ ਡਾ.ਆਰ.ਐਨ.ਵਰਮਾ ਦੀਆਂ ਲਿਖੀਆਂ ਦੋ ਪੁਸਤਕਾਂ ਰਿਲੀਜ਼ ਕੀਤੀਆਂ। ਆਏ ਹੋਏ ਡਾਕਟਰਾਂ ਦੀ ਟੀਮ ਨੇ ਲੋਕਾਂ ਨੂੰ ਜੀਵਨ ਜਿਊਣ ਦੀ ਕਲਾ ਬਾਰੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਨੂੰ ਸਹੀ ਖਾਣ ਨਾਲ ਹੀ ਸੁਧਾਰਿਆ ਜਾ ਸਕਦਾ ਹੈ।

Advertisement

Advertisement