ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੌਦੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੱਦਾ ਦਿੱਤਾ

06:46 AM Aug 05, 2024 IST
ਢੋਲ ਢਮੱਕਿਆ ਨਾਲੇ ਪੌਦੇ ਲਗਾਉਣ ਲਈ ਜਾਂਦੇ ਹੋਏ ਬੱਚੇ ਤੇ ਸਮਾਜ ਸੇਵੀ। -ਫੋਟੋ: ਕੁਲਵਿੰਦਰ ਕੌਰ

ਪੱਤਰ ਪ੍ਰੇਰਕ
ਫਰੀਦਾਬਾਦ, 4 ਅਗਸਤ
ਵਾਤਾਵਰਨ ਨੂੰ ਬਿਹਤਰ ਬਣਾਉਣ ਦੇ ਟੀਚੇ ਨਾਲ ਇੱਥੇ ਸਨਅਤੀ ਇਲਾਕੇ ਵਿੱਚ ਲੋਕਾਂ ਨੂੰ ਚੌਗਿਰਦਾ ਸਾਂਭਣ ਲਈ ਪ੍ਰੇਰਿਤ ਕਰਨ ਸਬੰਧੀ ਅਨੋਖਾ ਢੰਗ ਅਪਣਾਇਆ ਗਿਆ ਅਤੇ ‘ਪੌਦਿਆਂ ਦੀ ਜੰਝ’ ਕੱਢੀ ਗਈ। ਢੋਲ ’ਤੇ ਡੱਗਾ ਵਜਾ ਕੇ ਲੋਕਾਈ ਨੂੰ ਸੁਚੇਤ ਕੀਤਾ ਗਿਆ ਕਿ ਹਰਿਆਲੀ ਨਾ ਵਧਾਈ ਗਈ ਤਾਂ ਆਉਣ ਵਾਲਾ ਸਮਾਂ ਭਿਆਨਕ ਹੋ ਸਕਦਾ ਹੈ। ਵਿਕਟੋਰਾ ਲਾਈਫ ਫਾਊਂਡੇਸ਼ਨ ਵੱਲੋਂ ਇਹ ਉਪਰਾਲਾ ਸਨਅਤਕਾਰ ਐੱਸਐੱਸ ਬਾਂਗਾ ਨੇ ਸਾਥੀਆਂ ਨਾਲ ਮਿਲ ਕੇ ਕੀਤਾ। ਉਨ੍ਹਾਂ ਨੇ ਸੈਕਟਰ 25 ਅਤੇ 58 ਸਥਿਤ ਆਪਣੀ ਫੈਕਟਰੀ ਵਿੱਚ ਕਰਮਚਾਰੀਆਂ ਦੇ ਨਾਲ ਸਵਾਮੀ ਧਰਮਾਨੰਦ ਸਕੂਲ, ਝੜਸੇਤਲੀ ਵਿੱਚ ਤੇ ਆਸ-ਪਾਸ ਦੇ ਇਲਾਕਿਆ ’ਚ ਪੌਦੇ ਲਾਏ। ਬੰਗਾ ਨੇ ਕਿਹਾ ਕਿ ਬੂਟੇ ਲਗਾਉਣ ਨੂੰ ਰਸਮੀ ਤੌਰ ’ਤੇ ਨਾ ਬਣਨ ਦਿੰਦੇ ਹੋਏ ਇਸ ਨੂੰ ਤਿਉਹਾਰ ਵਜੋਂ ਮਨਾਈਏ। ਜੰਝ ਵਿੱਚ ਆਏ ਮਹਿਮਾਨਾਂ ਦਾ ਪੱਗ ਬੰਨ੍ਹ ਕੇ ਅਤੇ ਤਿਲਕ ਲਗਾ ਕੇ ਸਵਾਗਤ ਕੀਤਾ ਗਿਆ। ਹਰ ਕੋਈ ਹੱਥਾਂ ਵਿੱਚ ਬੂਟੇ ਲੈ ਕੇ ਤੁਰਿਆ ਅਤੇ ਢੋਲ ਵਜਾ ਕੇ ਜਸ਼ਨ ਮਨਾਇਆ। ਸਵਾਮੀ ਧਰਮਾਨੰਦ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ’ਚ ਸਵੇਰ ਤੋਂ ਹੀ ਵਿਆਹ ਵਰਗਾ ਮਾਹੌਲ ਸੀ, ਸਵਾਗਤ ਲਈ ਰੰਗੋਲੀ ਸਜਾਈ ਗਈ। ਬੱਚੇ, ਅਧਿਆਪਕ ਢੋਲ ’ਤੇ ਨੱਚੇ ਅਤੇ ਬੂਟੇ ਲਗਾਉਣ ਦੀ ਮੁਹਿੰਮ ’ਚ ਹਿੱਸਾ ਲਿਆ। ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਹੀ ਰੋਮਾਂਚਕ ਸੀ ਅਤੇ ਉਨ੍ਹਾਂ ਨੇ ਬੂਟੇ ਲਗਾਉਣ ਦੇ ਨਾਲ-ਨਾਲ ਇਸ ਦੀ ਸੰਭਾਲ ਕਰਨ ਦਾ ਸੰਕਲਪ ਲਿਆ।

Advertisement

Advertisement
Advertisement