ਭੂਰੀ ਵਾਲੇ ਸੰਪਰਦਾ ਵੱਲੋਂ ਕੈਲੰਡਰ ਜਾਰੀ
10:18 AM Dec 12, 2024 IST
ਜਗਰਾਉਂ:
Advertisement
ਗਰੀਬਦਾਸੀ ਆਸ਼ਰਮ ਧਾਮ ਤਲਵੰਡੀ ਖੁਰਦ ਦੇ ਸੰਚਾਲਕ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵਲੋਂ ਸਾਲ 2025 ’ਚ ਕਰਵਾਈਆਂ ਜਾਣ ਵਾਲੀਆਂ ਸਰਗਰਮੀਆਂ ਤੇ ਸਮਾਗਮਾਂ ਨੂੰ ਦਰਸਾਉਂਦਾ ਵਿਸ਼ੇਸ਼ ਕੈਲੰਡਰ ਜਾਰੀ ਕੀਤਾ ਗਿਆ। ਸਵਾਮੀ ਓਮਾ ਨੰਦ ਨੇ ਭੂਰੀ ਵਾਲੇ ਭੇਖ ਦੇ ਮੌਜੂਦਾ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ 40ਵੇਂ ਚਾਦਰ ਦਿਵਸ (ਭੂਰੀ ਵਾਲੇ ਭੇਖ ਅਨੁਸਾਰ ਗੱਦੀ ਦਿਵਸ) ਤੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸਥਾਪਨਾ ਦਿਵਸ ਦੀਆਂ ਤਰੀਕਾਂ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਜਨਵਰੀ ਦੇ ਪਹਿਲੇ ਹਫਤੇ ਆਸ਼ਰਮ ਸਤਿਗੁਰੂ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਵਿੱਚ ਬਾਬਾ ਗਰੀਬਦਾਸ ਮਹਾਰਾਜ ਦੀ ਬਾਣੀ ਦੇ ਪਾਠਾਂ ਦੀ ਲੜੀ ਆਰੰਭ ਹੋਵੇਗੀ, ਜਦਕਿ 20 ਤੋਂ 22 ਜਨਵਰੀ ਕੀਰਤਨ ਦੀਵਾਨ ਸਜਣਗੇ। ਸਮਾਗਮ ਦੇ ਅੰਤਿਮ ਦਿਨ 22 ਜਨਵਰੀ ਨੂੰ ਸਵਾਮੀ ਸ਼ੰਕਰਾ ਨੰਦ ਕੀਰਤਨ ਕਰਨਗੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement