ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਕਿਸਾਨਾਂ ਦੇ ਖੇਤਾਂ ਵਿੱਚੋਂ ਕੇਬਲਾਂ ਚੋਰੀ

07:33 AM Sep 19, 2024 IST

ਪੱਤਰ ਪ੍ਰੇਰਕ
ਸ਼ਹਿਣਾ, 18 ਸਤੰਬਰ
ਕਸਬੇ ਸ਼ਹਿਣਾ ’ਚ ਰਾਧਾ ਸਵਾਮੀ ਸਤਿਸੰਗ ਭਵਨ ਕੋਲ ਦੋ ਕਿਸਾਨਾਂ ਦੇ ਖੇਤਾਂ ’ਚ ਲੱਗੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋ ਗਈਆਂ ਹਨ। ਕਿਸਾਨ ਚਰਨਜੀਤ ਸਿੰਘ ਦੀ 25 ਫੁੱਟ ਕੇਬਲ ਤਾਰ ਅਤੇ ਤਿੰਨ ਗਰਿੱਪ, ਮੇਜਰ ਸਿੰਘ ਹੇਅਰ ਦੀ 25 ਫੁੱਟ ਕੇਬਲ ਤਾਰ ਅਤੇ 3 ਗਰਿੱਪ ਚੋਰੀ ਹੋ ਗਏ। ਕਿਸਾਨਾਂ ਨੂੰ ਹੋਈ ਚੋਰੀ ਬਾਰੇ ਸਵੇਰੇ ਖੇਤਾਂ ’ਚ ਜਾਣ ’ਤੇ ਹੀ ਪਤਾ ਲੱਗਿਆ। ਚੋਰ ਕੁਝ ਦਿਨ ਪਹਿਲਾਂ ਪੱਖੋਕੇ ਵਾਲੇ ਰਸਤੇ ਤੋਂ 20 ਕਿਸਾਨਾਂ ਦੀਆਂ ਕੇਬਲਾਂ ਚੋਰੀ ਕਰਕੇ ਲੈ ਗਏ ਸਨ। ਕਿਸਾਨਾਂ ਨੇ ਚੋਰਾਂ ਨੂੰ ਕਾਬੂ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Advertisement

Advertisement