For the best experience, open
https://m.punjabitribuneonline.com
on your mobile browser.
Advertisement

ਸੀਏਏ, ਐੱਨਆਰਸੀ ਤੇ ਸਾਂਝਾ ਸਿਵਲ ਕੋਡ ਮਨਜ਼ੂਰ ਨਹੀਂ: ਮਮਤਾ ਬੈਨਰਜੀ

08:24 AM Apr 12, 2024 IST
ਸੀਏਏ  ਐੱਨਆਰਸੀ ਤੇ ਸਾਂਝਾ ਸਿਵਲ ਕੋਡ ਮਨਜ਼ੂਰ ਨਹੀਂ  ਮਮਤਾ ਬੈਨਰਜੀ
ਈਦ ਦੇ ਤਿਉਹਾਰ ਮੌਕੇ ਇੱਕ ਪ੍ਰੋਗਰਾਮ ’ਚ ਹਿੱਸਾ ਲੈਂਦੀ ਹੋਈ ਮੁੱਖ ਮੰਤਰੀ ਮਮਤਾ ਬੈਨਰਜੀ। -ਫੋਟੋ: ਪੀਟੀਆਈ
Advertisement

ਕੋਲਕਾਤਾ, 11 ਅਪਰੈਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਸੂਬੇ ਵਿੱਚ ਸੀਏਏ, ਐੱਨਆਰਸੀ ਅਤੇ ਸਾਂਝਾ ਸਿਵਲ ਕੋਡ ਦੇ ਲਾਗੂ ਕਰਨ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਈਦ-ਉਲ-ਫਿਤਰ ਮੌਕੇ ਇੱਥੇ ਦਿ ਰੈੱਡ ਰੋਡ ’ਤੇ ਇਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਕੁਝ ਲੋਕ ਚੋਣਾਂ ਦੌਰਾਨ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਾ ਹੋਣ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘‘ਅਸੀਂ ਨਾਗਰਿਕਤਾ (ਸੋਧ) ਕਾਨੂੰਨ (ਸੀਏਏ), ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਅਤੇ ਸਾਂਝਾ ਸਿਵਲ ਕੋਡ (ਯੂਸੀਸੀ) ਨੂੰ ਮਨਜ਼ੂਰ ਨਹੀਂ ਕਰਾਂਗੇ। ਅਸੀਂ ਇਨ੍ਹਾਂ ਵਿੱਚੋਂ ਕਿਸੇ ਦੇ ਵੀ ਜਬਰੀ ਲਾਗੂ ਕਰਨ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਨੂੰ ਨਹੀਂ ਪਤਾ ਕਿ ਲੋਕਾਂ ਨੂੰ ਨਫ਼ਰਤ ਕਿਵੇਂ ਕੀਤੀ ਜਾਂਦੀ ਹੈ। ਮੈਂ ਨਫ਼ਰਤੀ ਤਕਰੀਰਾਂ ਨਹੀਂ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਹਰ ਕੋਈ ਭਰਾਵਾਂ ਵਾਂਗ ਸ਼ਾਂਤੀ ਤੇ ਸਦਭਾਵਨਾ ਵਾਲੇ ਮਾਹੌਲ ’ਚ ਰਹੇ। ਜੇਕਰ ਅਸੀਂ ਮਿਲ ਕੇ ਰਹਾਂਗੇ, ਤਾਂ ਕੋਈ ਵੀ ਸਾਨੂੰ ਨੁਕਸਾਨ ਨਹੀਂ ਪਹੁੰਚਾ ਸਕੇਗਾ। ਕਿਸੇ ਨੂੰ ਵੀ ਇਹ ਏਕਾ ਨਾ ਤੋੜਨ ਦਿਓ।’’ ਪੱਛਮੀ ਬੰਗਾਲੀ ਦੀ ਮੁੱਖ ਮੰਤਰੀ ਨੇ ਕਿਹਾ, ‘‘ਜਦੋਂ ਤੱਕ ਮੈਂ ਜਿਊਂਦੀ ਹਾਂ, ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕੇਗਾ। ਮੈਂ ਉਨ੍ਹਾਂ ਨਾਲ ਲੜਦੀ ਰਹਾਂਗੀ। ਅਜਿਹੇ ਵੀ ਲੋਕ ਹੋਣਗੇ ਜਿਹੜੇ ਕਿ ਧਰਮ ਦੇ ਨਾਂ ’ਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖ ਕੇ ਉਨ੍ਹਾਂ ਨੂੰ ਇੱਥੇ ਦੰਗੇ ਭੜਕਾਉਣ ਵਿੱਚ ਸਫ਼ਲ ਨਾ ਹੋਣ ਦਿਓ।’’ ਬੈਨਰਜੀ ਨੇ ਸਿੱਧੇ ਤੌਰ ’ਤੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਚੋਣਾਂ ਨੇੜੇ ਹੋਣ ਕਾਰਨ ਲੋਕਾਂ, ਮੁੱਖ ਤੌਰ ’ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣ ਲਈ ਕੇਂਦਰੀ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×