For the best experience, open
https://m.punjabitribuneonline.com
on your mobile browser.
Advertisement

ਸਕੂਲ ’ਚ ਬੂਟੇ ਲਾ ਕੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

08:52 AM Apr 16, 2024 IST
ਸਕੂਲ ’ਚ ਬੂਟੇ ਲਾ ਕੇ ਡਾ  ਅੰਬੇਡਕਰ ਦਾ ਜਨਮ ਦਿਨ ਮਨਾਇਆ
ਸਕੂਲ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਡਾ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਦਿਆਰਥੀ।
Advertisement

ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 15 ਅਪਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰੇੜੀ ਕਲਾਂ ਵਿੱਚ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦਾ ਜਨਮ ਦਿਹਾੜਾ ਸਕੂਲ ਦੇ ਪ੍ਰਿੰਸੀਪਲ ਜੈ ਪ੍ਰਕਾਸ਼ ਗਰਗ ਦੀ ਅਗਵਾਈ ਹੇਠ ਸਕੂਲ ਦੇ ਵਿਹੜੇ ਵਿੱਚ ਬੂਟੇ ਲਗਾ ਕੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਕੇ ਕੀਤੀ ਗਈ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਡਾ. ਅੰਬੇਡਕਰ ਮਹਾਨ ਚਿੰਤਕ, ਗਤੀਸ਼ੀਲ ਲੇਖਕ, ਕੁਸ਼ਲ ਬੁਲਾਰੇ, ਸਮਾਜ ਸੁਧਾਰਕ, ਆਰਥਿਕ ਮਾਹਿਰ, ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਸਕੂਲ ਦੇ ਸੰਸਕ੍ਰਿਤ ਬੁਲਾਰੇ ਚਮਨ ਲਾਲ ਵਿਰਕ ਨੇ ਦੱਸਿਆ ਕਿ ਉਹ ਭਾਰਤੀ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ ਚੇਅਰਮੈਨ ਸਨ ਅਤੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਸੰਵਿਧਾਨ ਬਣਾਉਣ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ। ਡਾ. ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ’ਚ ਬੂਟੇ ਲਗਾਏ ਅਤੇ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਨਿਭਾਈ। ਇਸ ਮੌਕੇ ਸਕੂਲ ਦੇ ਇਤਿਹਾਸ ਲੈਕਚਰਾਰ ਵਿਨੋਦ ਸੈਣੀ, ਬੁਲਾਰੇ ਮਹਿੰਦਰ ਪਾਲ, ਬੁਲਾਰੇ ਗੁਰਦੇਵ ਧੀਮਾਨ, ਬੁਲਾਰੇ ਅਸ਼ਵਨੀ ਕੁਮਾਰ, ਸਕੂਲ ਕਲਰਕ ਕਮਲਜੀਤ, ਬੁਲਾਰਾ ਸ੍ਰੀਮਤੀ ਖੁਸ਼ਬੂ, ਬੁਲਾਰੇ ਸੰਗੀਤਾ ਰਾਣੀ ਨੇ ਬਾਬਾ ਸਾਹਿਬ ਦੇ ਜੀਵਨ ’ਤੇ ਚਾਨਣਾ ਪਾਇਆ।

Advertisement

ਡਾ. ਅੰਬੇਡਕਰ ਦੇ ਜੀਵਨ ’ਤੇ ਚਾਨਣਾ ਪਾਇਆ

ਰਤੀਆ (ਪੱਤਰ ਪ੍ਰੇਰਕ): ਇੱਥੋਂ ਦੇ ਗਰਲਜ਼ ਸੈਕੰਡਰੀ ਸਕੂਲ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 134ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪਰਸ਼ੋਤਮ ਖਟੀਕ ਨੇ ਕੀਤੀ। ਇਸ ਵਿੱਚ ਰਤੀਆ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਇਸ ਦੌਰਾਨ ਹੈਪੀ ਗਰੋਹਾ ਨੇ ਡਾ. ਅੰਬੇਡਕਰ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਵਾਰਡ ਨੰਬਰ-12 ਤੋਂ ਕੌਂਸਲਰ ਸਤਪਾਲ ਲਾਡਵਾਲ, ਰੰਗਰੇਟਾ ਸੋਨੀ ਸਿੰਘ ਫੌਜੀ, ਕਾਮਰੇਡ ਅਜਮੇਰ ਸਿੰਘ, ਸੁਰਿੰਦਰ ਵਰਤੀਆ, ਹੈਰੀ ਮੀਰਾਣਾ, ਸੁਖਚੈਨ ਰੱਤਖੇੜਾ ਨੇ ਡਾ. ਅੰਬੇਡਕਰ ਦੇ ਸੰਘਰਸ਼ ਬਾਰੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਛਿੰਦਾ ਰਤੀਆ, ਰਣਜੀਤ, ਸੰਨੀ, ਰੋਹਿਤ ਕੁਮਾਰ, ਅਸ਼ੋਕ ਕੁਮਾਰ, ਗੋਵਿੰਦਾ, ਸੰਦੀਪ, ਇੰਦਰਜੀਤ ਸੋਹਤਾ, ਕੁਲਦੀਪ, ਰਵੀ ਰਤੀਆ ਤੇ ਹੋਰ ਹਾਜ਼ਰ ਸਨ।

Advertisement
Author Image

joginder kumar

View all posts

Advertisement
Advertisement
×