ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਾਖੜ ਨੂੰ ਪ੍ਰਧਾਨ ਲਾ ਕੇ ਭਾਜਪਾ ਨੇ ਦਲਿਤ ਵਿਰੋਧੀ ਫ਼ੈਸਲਾ ਲਿਆ: ਗੜ੍ਹੀ

07:59 AM Jul 06, 2023 IST

ਪੱਤਰ ਪ੍ਰੇਰਕ
ਪਟਿਆਲਾ, 5 ਜੁਲਾਈ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਇਥੇ ਕਿਹਾ ਕਿ ਭਾਜਪਾ ਵੱਲੋਂ ਸੁਨੀਲ ਜਾਖੜ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਨਾਲ ਹੁਣ ਇਸ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਵੱਲੋਂ ਦਲਿਤ ਸਮਾਜ ਬਾਰੇ ਕੀਤੀ ਗਈ ਵਿਰੋਧੀ ਟਿੱਪਣੀ ਹਾਲੇ ਵੀ ਹਰ ਘਰ ਨੂੰ ਯਾਦ ਹੈ।
ਗੜ੍ਹੀ ਨੇ ਦੋਸ਼ ਲਾਇਆ ਕਿ ਦੇਸ਼ ਭਰ ਵਿੱਚ 11 ਮੁੱਖ ਮੰਤਰੀ ਹੋਣ ਦੇ ਬਾਵਜੂਦ ਭਾਜਪਾ ਨੇ ਇੱਕ ਵੀ ਮੁੱਖ ਮੰਤਰੀ ਦਲਿਤ ਸਮਾਜ ਵਿੱਚੋਂ ਨਹੀਂ ਲਗਾਇਆ ਹੈ। ਇਸ ਦੇ ਉਲਟ ਪੰਜਾਬ, ਜਿੱਥੇ ਦਲਿਤ ਆਬਾਦੀ ਬਹੁਤਾਤ ਵਿੱਚ ਹੈ, ਉੱਥੇ ਵੀ ਦਲਿਤ ਵਿਰੋਧੀ ਵਿਅਕਤੀ ਨੂੰ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਹੀ ਦਲਿਤ ਸ਼ਕਤੀ ਨੂੰ ਕਮਜ਼ੋਰ ਕਰਨ ਹਿਤ ਐੱਸਸੀ ਐਕਟ ਨਾਲ ਛੇੜਛਾੜ ਕਰ ਚੁੱਕੀ ਹੈ। ਇਹੀ ਨਹੀਂ ਦਲਿਤ ਵਰਗ ਦੇ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਲਈ ਪੋਸਟ ਮੈਟ੍ਰਿਕ ਸਕਾਲਰ‌‌ਸ਼ਿਪ ਸਕੀਮ ਦਾ ਕੇਂਦਰੀ ਫ਼ੰਡ ਵੀ ਹਰ ਸਾਲ ਘਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦਲਿਤ ਸਮਾਜ ਭਾਜਪਾ ਦੀਆਂ ਜ਼ਮਾਨਤਾਂ ਜ਼ਬਤ ਕਰਾਉਣ ਦਾ ਪੁਖ਼ਤਾ ਪ੍ਰਬੰਧ ਕਰਕੇ ਅੱਗੇ ਦੀ ਯੋਜਨਾਬੰਦੀ ਕਰੇਗਾ, ਜਿਸ ਤਹਿਤ ਦਲਿਤ ਸ਼ਕਤੀ ਦੀ ਲਾਮਬੰਦੀ ਪਹਿਲ ਦੇ ਅਾਧਾਰ ’ਤੇ ਕੀਤੀ ਜਾਵੇਗੀ।

Advertisement

Advertisement
Tags :
ਗੜ੍ਹੀਜਾਖੜਦਲਿਤਪ੍ਰਧਾਨਫ਼ੈਸਲਾ:ਭਾਜਪਾਵਿਰੋਧੀ
Advertisement