For the best experience, open
https://m.punjabitribuneonline.com
on your mobile browser.
Advertisement

ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਦਾ ਨਵਾਂ ਰਿਕਾਰਡ ਤੇ ਨਿਫਟੀ ਨੂੰ ਮਾਮੂਲੀ ਨੁਕਸਾਨ

11:29 AM Jun 19, 2024 IST
ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ  ਸੈਂਸੈਕਸ ਦਾ ਨਵਾਂ ਰਿਕਾਰਡ ਤੇ ਨਿਫਟੀ ਨੂੰ ਮਾਮੂਲੀ ਨੁਕਸਾਨ
Advertisement

ਮੁੰਬਈ, 19 ਜੂਨ
ਸਥਾਨਕ ਸ਼ੇਅਰ ਬਾਜ਼ਾਰਾਂ 'ਚ ਅੱਜ ਬੀਐੱਸਈ ਸੈਂਸੈਕਸ 36 ਅੰਕਾਂ ਦੇ ਵਾਧੇ ਨਾਲ ਨਵੇਂ ਸਿਖ਼ਰ 'ਤੇ ਪਹੁੰਚ ਗਿਆ ਪਰ ਐੱਨਐੱਸਈ ਨਿਫਟੀ ਘਾਟੇ 'ਚ ਰਿਹਾ। ਵਪਾਰ ਦੇ ਦੌਰਾਨ ਇੱਕ ਸਮੇਂ ਦੋਵੇਂ ਸੂਚਕਾਂਕ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਏ ਸਨ ਪਰ ਬਾਅਦ ਵਿੱਚ ਮੁਨਾਫਾਖੋਰੀ ਕਾਰਨ ਬਾਜ਼ਾਰ ਹੇਠਾਂ ਆ ਗਿਆ। 30 ਸ਼ੇਅਰਾਂ ਵਾਲਾ ਸੈਂਸੈਕਸ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਨਾਲ ਰਿਹਾ ਅਤੇ 36.45 ਅੰਕ ਜਾਂ 0.05 ਫੀਸਦੀ ਦੇ ਵਾਧੇ ਨਾਲ 77,337.59 ਅੰਕਾਂ ਦੇ ਨਵੇਂ ਸਿਖ਼ਰ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 550.49 ਅੰਕ ਜਾਂ 0.71 ਫ਼ੀਸਦ ਵਾਧੇ ਨਾਲ 77,851.63 ਅੰਕ ਦੇ ਨਵੇਂ ਸਰਬਕਾਲੀ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 41.90 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 23,516 'ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 106.1 ਅੰਕਾਂ ਦੇ ਵਾਧੇ ਨਾਲ 23,664 ਅੰਕਾਂ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਸੀ।

Advertisement

Advertisement
Advertisement
Author Image

Advertisement