ਐੱਸਸੀ ਤੇ ਬੀਸੀ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਬਣੇ ਬੂਟਾ ਰਾਮ
ਖੇਤਰੀ ਪ੍ਰਤੀਨਿਧ
ਪਟਿਆਲਾ, 3 ਜਨਵਰੀ
ਐੱਸਸੀ ਐਂਡ ਬੀਸੀ ਐਂਪਲਾਈਜ਼ ਫੈਡਰੇਸ਼ਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਰੌਣੀ, ਸਕੱਤਰ ਜਨਰਲ ਲਖਵਿੰਦਰ ਸਿੰਘ ਤੇ ਪੈਟਰਨ ਗਿਆਨ ਚੰਦ ਨਈਅਰ ਦੀ ਸਰਪ੍ਰਸਤੀ ਹੇਠ ਹੋਈ। ਇਸ ਮੌਕੇ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਨੇ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਜਿਨ੍ਹਾਂ ਨਾਲ ‘ਆਪ’ ਆਗੂ ਬਚਿੱਤਰ ਸਿੰਘ, ਪ੍ਰੀਤੀ ਮਲਹੋਤਰਾ ਤੇ ਹਰਮੀਤ ਸਿੰਘ ਛਿੱਬਰ ਆਦਿ ਵੀ ਮੌਜੂਦ ਰਹੇ। ਇਸ ਮੌਕੇ ਸੂਬਾ ਕਮੇਟੀ ਦੀ ਚੋਣ ਵੀ ਕੀਤੀ ਗਈ। ਚੋਣ ਦੌਰਾਨ ਬੂਟਾ ਰਾਮ ਸ਼ੁਤਰਾਣਾ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਸੂਬਾਈ ਪ੍ਰਧਾਨ ਚੁਣ ਲਿਆ ਗਿਆ। ਹਰਵਿੰਦਰ ਸਿੰਘ ਰੌਣੀ ਨੂੰ ਚੇਅਰਮੈਨ ਤੇ ਲਖਵਿੰਦਰ ਸਿੰਘ ਨੂੰ ਜਨਰਲ ਸਕੱਤਰ ਵਜੋਂ ਮੁੜ ਤੋਂ ਚੁਣ ਲਿਆ ਗਿਆ ਤੇ ਇਨ੍ਹਾਂ ਨੂੰ ਸੂਬਾ ਬਾਡੀ ਦੀ ਚੋਣ ਦੇ ਅਧਿਕਾਰ ਦਿੱਤੇ ਗਏ। ਮੀਟਿੰਗ ਵਿੱਚ ਮੁੱਖ ਸਲਾਹਕਾਰ ਬਾਬੂ ਸਿੰਘ ਖਰੜ, ਇੰਜਨੀਅਰ ਬਿੰਦਰ ਸਿੰਘ ਬਾਗੀ ਸਾਬਕਾ ਐਕਸੀਅਨ ਬਿਜਲੀ ਬੋਰਡ ਵੀ ਹਾਜ਼ਰ ਰਹੇ। ਇਸ ਤੋਂ ਇਲਾਵਾ ਸੋਹਨ ਲਾਲ ਜ਼ਿਲ੍ਹਾ ਪ੍ਰਧਾਨ ਪਠਾਨਕੋਟ, ਸਵਰਨ ਸਿੰਘ ਲੁਧਿਆਣਾ, ਸੰਜੀਵ ਜੱਸਲ ਜਲੰਧਰ, ਚਰਨਜੀਤ ਸਿੰਘ ਮਾਲੇਰਕੋਟਲਾ, ਮਨੋਹਰ ਲਾਲ ਸਾਬਕਾ ਸੂਬਾ ਪ੍ਰਧਾਨ, ਗੁਰੰਜਟ ਸਿੰਘ ਉਪ ਮੰਡਲ ਇੰਜਨੀਅਰ, ਸਤਨਾਮ ਸਿੰਘ , ਭਜਨ ਸਿੰਘ ਤੇ ਸੰਜੇ ਕੁਮਾਰ ਆਦਿ ਮੌਜੂਦ ਸਨ।