ਫੌਜ ਦੀ ਫਾਇਰਿੰਗ ਰੇਂਜ ਨੇੜੇ ਕਾਰੋਬਾਰੀ ਨੂੰ ਗੋਲੀ ਲੱਗੀ
09:32 PM Dec 17, 2024 IST
ਰਤਨ ਸਿੰਘ ਢਿੱਲੋਂ
ਅੰਬਾਲਾ, 17 ਦਸੰਬਰ
ਪੰਜਾਬ ਦੀ ਸਰਹੱਦ ਨਾਲ ਲੱਗਦੇ ਪਿੰਡ ਨਗਲਾ ਦੇ ਖੇਤਾਂ ਵਿੱਚ ਕਾਰੋਬਾਰੀ ਦੀਪਕ ਵਾਸੀ ਤੋਪਖ਼ਾਨਾ ਬਾਜ਼ਾਰ ਅੰਬਾਲਾ ਕੈਂਟ ਨੂੰ ਗੋਲੀ ਲੱਗਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਗੋਲੀ ਉਸ ਦੇ ਮੋਢੇ ਵਿੱਚ ਵੱਜੀ ਹੈ। ਗੋਲੀ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਦੀਪਕ ਨੇ ਦੋਸ਼ ਲਾਇਆ ਕਿ ਗੋਲੀ ਅੰਬਾਲਾ ਛਾਉਣੀ ਦੀ ਫਾਇਰਿੰਗ ਰੇਂਜ ਤੋਂ ਆਈ ਹੈ। ਜ਼ਖ਼ਮੀ ਹਾਲਤ ਵਿਚ ਦੀਪਕ ਨੂੰ ਮਿਲਟਰੀ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇੇਣ ਮਗਰੋਂ ਇਲਾਜ ਲਈ ਛਾਉਣੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਹੈ। ਦੀਪਕ ਨੇ ਦੱਸਿਆ ਕਿ ਉਹ ਧਨੀਆ ਲੈਣ ਲਈ ਨਗਲਾ ਪਿੰਡ ਦੇ ਕਿਸਾਨ ਦੇ ਖੇਤ ਗਿਆ ਸੀ। ਅਜੇ ਉਹ ਗੱਲ ਹੀ ਕਰ ਹੀ ਰਿਹਾ ਸੀ ਕਿ ਅਚਾਨਕ ਪਿੱਛਿਓਂ ਉਸ ਦੇ ਮੋਢੇ ਵਿਚ ਗੋਲੀ ਲੱਗ ਗਈ। ਤੋਪਖ਼ਾਨਾ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਮਾਮਲਾ ਪੰਜਾਬ ਦੇ ਹੰਡੇਸਰਾ ਥਾਣੇ ਨਾਲ ਸਬੰਧਿਤ ਦੱਸਿਆ ਜਾਂਦਾ ਹੈ।
Advertisement
Advertisement