For the best experience, open
https://m.punjabitribuneonline.com
on your mobile browser.
Advertisement

ਇਰਾਨ ਨਾਲ ਕਾਰੋਬਾਰੀ ਸਮਝੌਤੇ ਕਰਨ ਵਾਲੇ ‘ਪਾਬੰਦੀਆਂ’ ਬਾਰੇ ਸੋਚ ਲੈੈਣ: ਅਮਰੀਕਾ

07:13 AM Apr 25, 2024 IST
ਇਰਾਨ ਨਾਲ ਕਾਰੋਬਾਰੀ ਸਮਝੌਤੇ ਕਰਨ ਵਾਲੇ ‘ਪਾਬੰਦੀਆਂ’ ਬਾਰੇ ਸੋਚ ਲੈੈਣ  ਅਮਰੀਕਾ
Advertisement

ਵਾਸ਼ਿੰਗਟਨ, 24 ਅਪਰੈਲ
ਇਰਾਨ ਦੇ ਰਾਸ਼ਟਰਪਤੀ ਸੱਯਦ ਇਬਰਾਹਿਮ ਰਾਇਸੀ ਦੀ ਪਲੇਠੀ ਇਸਲਾਮਾਬਾਦ ਫੇਰੀ ਤੋਂ ਇਕ ਦਿਨ ਮਗਰੋਂ ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਇਰਾਨ ਨਾਲ ਕਾਰੋਬਾਰੀ ਸਮਝੌਤਾ ਕਰਨ ਵਾਲੇ (ਮੁਲਕ) ‘ਪਾਬੰਦੀਆਂ ਦੇ ਸੰਭਾਵੀ ਜੋਖ਼ਮ’ ਬਾਰੇ ਸੋਚ ਲੈਣ। ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਰਾਇਸੀ ਦੀ ਤਿੰਨ ਰੋਜ਼ਾ ਫੇਰੀ ਦੌਰਾਨ ਪਾਕਿਸਤਾਨ ਤੇ ਇਰਾਨ ਨੇ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ।
ਅਮਰੀਕਾ ਨੇ ਇਹ ਸੱਜਰੀ ਚੇਤਾਵਨੀ ਅਜਿਹੇ ਮੌਕੇ ਦਿੱਤੀ ਹੈ ਜਦੋਂ ਉਸ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਸਪਲਾਇਰਾਂ, ਜਿਨ੍ਹਾਂ ਵਿਚ ਤਿੰਨ ਚੀਨੀ ਕੰਪਨੀਆਂ ਵੀ ਸ਼ਾਮਲ ਹਨ, ਉੱਤੇ ਪਾਬੰਦੀਆਂ ਆਇਦ ਕੀਤੀਆਂ ਹਨ। ਅਮਰੀਕਾ ਨੇ ਹਾਲਾਂਕਿ ਇਹ ਗੱਲ ਵੀ ਕਹੀ ਕਿ ਉਸ ਦੇ ਪਾਕਿਸਤਾਨ ਨਾਲ ਬਹੁਤ ਚੰਗੇ ਸਬੰਧ ਹਨ ਤੇ ਉਹ ‘ਖਿੱਤੇ ਵਿਚ ਉਸ ਦਾ ਅਹਿਮ ਸੁਰੱਖਿਆ ਭਾਈਵਾਲ’ ਹੈ। ਰਾਇਸੀ ਦੀ ਬੁੱਧਵਾਰ ਨੂੰ ਸਮਾਪਤ ਹੋਈ ਤਿੰਨ ਰੋਜ਼ਾ ਫੇਰੀ ਦੌਰਾਨ ਇਰਾਨ ਤੇ ਪਾਕਿਸਤਾਨ ਨੇ ਅੱਠ ਸਮਝੌਤਿਆਂ ’ਤੇ ਸਹੀ ਪਾਈ ਤੇ ਆਉਂਦੇ ਸਾਲਾਂ ਵਿਚ ਵਣਜ ਨੂੰ ਵਧਾ ਕੇ 10 ਅਰਬ ਡਾਲਰ ਕਰਨ ਦਾ ਅਹਿਦ ਲਿਆ। ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਤਰਜਮਾਨ ਵੇਦਾਂਤ ਪਟੇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ, ‘‘ਅਸੀਂ ਸਲਾਹ ਦਿੰਦੇ ਹਾਂ ਕਿ ਜੇਕਰ ਕੋਈ ਇਰਾਨ ਨਾਲ ਕਾਰੋਬਾਰੀ ਸਮਝੌਤੇ ਕਰਨ ਬਾਰੇ ਸੋਚ ਰਿਹਾ ਹੈ ਤਾਂ ਉਹ ਪਾਬੰਦੀਆਂ ਦੇ ਜੋਖ਼ਮ ਤੋਂ ਵੀ ਜਾਣੂ ਰਹੇ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×