ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਦੀ ਸਹੂਲਤ ਲਈ ਬੱਸ ਸੇਵਾ ਸ਼ੁਰੂ

08:38 AM Oct 05, 2024 IST
ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਸ਼ਿਵਚਰਨ ਸ਼ਰਮਾ।

ਜਗਮੋਹਨ ਸਿੰਘ
ਘਨੌਲੀ, 4 ਅਕਤੂਬਰ
ਅੱਜ ਅੰਬੂਜਾ ਫਾਊਂਡੇਸ਼ਨ ਨੇ ਸੀਮਿੰਟ ਫੈਕਟਰੀ ਨੇੜਲੇ ਪਿੰਡਾਂ ਨੂੰਹੋਂ, ਰਤਨਪੁਰਾ ਤੇ ਦਬੁਰਜੀ ਦੇ ਵਿਦਿਆਰਥੀਆਂ ਦੀ ਭਲਾਈ ਲਈ ਪਿੰਡਾਂ ਦੇ ਬੱਚਿਆਂ ਲਈ ਬੱਸ ਸੇਵਾ ਦਾ ਪ੍ਰਬੰਧ ਕੀਤਾ ਹੈ।
ਫੈਕਟਰੀ ਵੱਲੋਂ ਚਲਾਈ ਗਈ ਬੱਸ ਨੂੰ ਅੰਬੂਜਾ ਸੀਮਿੰਟ ਯੂਨਿਟ ਦਬੁਰਜੀ ਦੇ ਮੁਖੀ ਸ਼ਿਵ ਚਰਨ ਸ਼ਰਮਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਪਿੰਡ ਦੇ ਪਤਵੰਤੇ ਵਿਅਕਤੀਆਂ ਵੱਲੋਂ ਅੰਬੂਜਾ ਫਾਊਂਡੇਸ਼ਨ ਵੱਲੋਂ ਕੀਤੇ ਇਸ ਕਾਰਜ ਲਈ ਅੰਬੂਜਾ ਸੀਮਿੰਟ ਫੈਕਟਰੀ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਸਿਵ ਚਰਨ ਸ਼ਰਮਾ ਨੇ ਦੱਸਿਆ ਕਿ ਇਸ 52 ਸੀਟਰ ਬੱਸ ਦੀ ਸਾਂਭ ਸੰਭਾਲ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਪਿੰਡ ਦੀ ਵਾਤਾਵਰਨ ਕਮੇਟੀ ਦੁਆਰਾ ਸੁਚਰੂ ਬਣਾਇਆ ਜਾਵੇਗਾ। ਇਸ ਮੌਕੇ ਸ਼ਿਵਚਰਨ ਸ਼ਰਮਾ, ਪਲਾਂਟ ਹੈੱਡ- ਏਸੀ ਐੱਲ ਰੋਪੜ ਨੇ ਅੱਜ ਸਵੇਰੇ 6:30 ਵਜੇ ਪਿੰਡ ਕਮੇਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤੀ। ਇਸ ਮੌਕੇ ਪੂਜਾ ਅਰਚਨਾ ਕੀਤੀ ਗਈ ਅਤੇ ਮਠਿਆਈਆਂ ਵੰਡੀਆਂ ਗਈਆਂ। ਇਸ ਮੌਕੇ ਸੀਐੱਸਆਰ, ਐੱਚਆਰ, ਅਤੇ ਸੁਰੱਖਿਆ ਦੇ ਮੁਖੀ ਸੰਜੇ ਸ਼ਰਮਾ, ਸੰਦੀਪ ਦੱਤ ਅਤੇ ਸੰਜੀਵ ਕੁਮਾਰ ਹਾਜ਼ਰ ਸਨ।

Advertisement

Advertisement