ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਸ਼ਮੀਰੀ ਗੇਟ ਬੱਸ ਅੱਡੇ ਤੋਂ ਬੱਸ ਸੇਵਾ ਬਹਾਲ

08:34 AM Jul 20, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਕਸ਼ਮੀਰੀ ਗੇਟ ਬੱਸ ਅੱਡੇ ਤੋਂ ਅੱਜ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦਨਿੀਂ ਯਮੁਨਾ ਦਾ ਪਾਣੀ ਦਿੱਲੀ ਦੇ ਵੱਡੇ ਬੱਸ ਅੱਡੇ ਵਿੱਚ ਵੜ ਜਾਣ ਕਾਰਨ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਤੇ ਸਿੰਘੂ ਬਾਰਡਰ ਤੱਕ ਹੋਰ ਰਾਜਾਂ ਦੀਆਂ ਬੱਸਾਂ ਲਿਆ ਕੇ ਉੱਥੋਂ ਸ਼ਟਲ ਬੱਸ ਸਰਵਿਸ ਰਾਹੀਂ ਸਵਾਰੀਆਂ ਨੂੰ ਦਿੱਲੀ ਅੰਦਰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਸੀ। ਬੀਤੇ ਤਿੰਨ ਦਨਿਾਂ ਤੋਂ ਕਸ਼ਮੀਰੀ ਗੇਟ ਆਈਐੱਸਬੀਟੀ ਵਿੱਚੋਂ ਪਹਿਲਾਂ ਪਾਣੀ ਕੱਢਣ ਤੇ ਫਿਰ ਗਾਰਾ ਹਟਾਉਣ ਲਈ ਡੀਟੀਸੀ ਤੇ ਦਿੱਲੀ ਨਗਰ ਨਿਗਮ ਦੀਆਂ ਟੀਮਾਂ ਲੱਗੀਆਂ ਰਹੀਆਂ। ਇੱਥੋਂ ਰੋਜ਼ਾਨਾ 1600 ਬੱਸਾਂ ਉੱਤਰੀ ਰਾਜਾਂ ਜਿਵੇਂ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਲਈ ਚੱਲਦੀਆਂ ਹਨ। ਬੱਸ ਸਰਵਿਸ ਸ਼ੁਰੂ ਹੋਣ ਨਾਲ ਸਵਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਕਸ਼ਮੀਰੀ ਗੇਟ ਤੇ ਸਰਾਏ ਕਾਲੇ ਖਾਂ ਬੱਸ ਟਰਮੀਨਲ ਹੜ੍ਹ ਦੀ ਜੱਦ ਵਿੱਚ ਆ ਗਏ ਸਨ, ਜਿਸ ਕਰ ਕੇ ਅੰਤਰਰਾਜੀ ਬੱਸ ਸਰਵਿਸ ਪ੍ਰਭਾਵਿਤ ਹੋਈ ਸੀ ਤੇ ਰੇਲ ਗੱਡੀਆਂ ਵਿੱਚ ਵਾਧੂ ਭੀੜ ਹੋ ਗਈ ਸੀ।

Advertisement

Advertisement
Tags :
ਅੱਡੇਸੇਵਾਕਸ਼ਮੀਰੀਬਹਾਲ
Advertisement